ਰੂਪਨਗਰ 12 ਜਨਵਰੀ 2018: ਵਣ ਮੰਡਲ ਅਫਸਰ (ਜੰਗਲੀ ਜੀਵ), ਰੂਪਨਗਰ ਸ਼੍ਰੀਮਤੀ ਵਿਦਿਆ ਸਾਗਰੀ ਨੂੰ ਵਾਈਲਡ ਲਾਈਫ ਕ੍ਰਾਈਮ ਬਿਓਰੋ ਆਫ ਇੰਡੀਆ ਨਵੀਂ ਦਿੱਲੀ ਤੋਂ ਸੂਚਨਾ ਪ੍ਰਾਪਤ ਹੋਈ ਕਿ ਜਿਲ੍ਹਾ ਰੂਪਨਗਰ ਦੇ ਕਸਬਾ ਨੂਰਪੁਰ ਬੇਦੀ ਅਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬੰਗਾਲਾ ਬਸਤੀਆਂ ਵਿਚ ਕੁਝ ਵਿਅਕਤੀਆਂ ਨੇ ਆਪਣੇ ਪਾਸ ਜੰਗਲੀ ਜਾਨਵਰਾਂ ਦੇ ਬਹੁਤ ਸਾਰੇ ਪਾਰਟਸ ਅਤੇ ਜਿਉਂਦੇ ਜਾਨਵਰ ਰੱਖੇ ਹੋਏ ਹਨ ਜਿਨ੍ਹਾਂ ਤੇ ਅਸ਼ੰਕਾ ਹੈ ਕਿ ਉਹ ਸਮੱਗਲਿੰਗ ਕਰਦੇ ਹਨ।
ਇਸ ਸਬੰਧ ਵਿਚ ਵਣ ਰੇਂਜ ਅਫਸਰ ਸ੍ਰੀ ਸੁਰਜੀਤ ਸਿੰਘ ਵੱਲੋਂ ਆਪਣੇ ਸਟਾਫ ਨੂੰ ਨਾਲ ਲੈ ਕੇ ਬੀਤੇ ਦਿਨੀ ਨੂਰਪੁਰ ਬੇਦੀ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਰੇਡ ਕਰਕੇ ਦੋਸ਼ੀ ਵਿਅਕਤੀਆਂ ਦੇ ਘਰਾਂ ਦੇ ਤਲਾਸ਼ੀ ਲਈ ਗਈ। ਇਸ ਰੇਡ ਵਿਚ ਵਾਈਲਡ ਲਾਈਫ ਕ੍ਰਾਈਮ ਬਿਓਰੋ ਆਫ ਇੰਡੀਆ ਨਵੀਂ ਦਿੱਲੀ ਵੱਲੋਂ ਭੇਜੇ ਗਏ ਮੁਲਾਜਮ ਸ਼੍ਰੀ ਬੁੱਧੀ ਸਿੰਘ ਵੀ ਸ਼ਾਮਿਲ ਸੀ। ਰੇਡ ਦੌਰਾਨ ਤਿੰਨ ਦੋਸ਼ੀਆਂ ਦੇ ਕਬਜੇ ਵਿਚੋਂ ਦੋ ਸਰਾਲਾਂ (ਪਾਈਥਨ), ਦੋ ਕੋਬਰੇ ਸੱਪ, ਇੱਕ ਦੋ ਮੂੰਹਾਂ ਸੱਪ (ਸੈਂਡ ਬੋਆ) ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਜੰਗਲੀ ਜਾਨਵਰਾਂ ਦੇ ਅੰਗ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1 ਜਾਨਵਰਾਂ ਦੇ ਪੰਜੇ = 55
2 ਸੱਪਾਂ ਦੀਆਂ ਹੱਡੀਆਂ ਦੀਆਂ ਮਾਲਾਵਾਂ = 02
3 ਸਿੱਪੀਆਂ ਅਤੇ ਖੋਪੜੀਆਂ = 16
4 ਗਿੱਦੜ ਸਿੰਗੀਆਂ = 112
5 ਨੌਦਰਾਂ = 94
6 ਜੰਗਲੀ ਜਾਨਵਰਾਂ ਦੀਆਂ ਪੂੰਛਾਂ = 05
7 ਹੱਡੀਆਂ ਅਤੇ ਦੰਦ = 70
8 ਸੱਲ੍ਹਾ (ਪੈਂਗੁਲਿਅਨ) ਦੇ ਪਾਰਟਸ = 06
9 ਸੇਹ ਦੇ ਤੱਕਲੇ = 13
10 ਕੁੜੱਕੇ (ਲੋਹੇ ਦੇ ਟਰੈਪਸ) = 04
ਇਸ ਸਬੰਧ ਵਿਚ ਜੰਗਲੀ ਜੀਵ ਸੁਰੱਖਿਆ ਐਕਟ 1972 ਦੀਆਂ ਧਾਰਾਵਾਂ 9,39,49,51 ਦੀਆਂ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਸਮਾਨ ਦੀਆਂ ਫੋਟੋਆਂ ।