ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਚ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ
ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੂੰਚਾਉਣ ਦਾ ਪਹਿਲਾ ਵੀ ਹੈ ਮਾਮਲਾ ਦਰਜ
ਸ੍ਰੀ ਅਨੰਦਪੁਰ ਸਾਹਿਬ, 11 ਜਨਵਰੀ 2018
ਦੁਸਹਿਰੇ ਤੇ ਲੇਖ ਲਿਖ ਕਿ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਵੀ ਸੁਰਜੀਤ ਗੱਗ ਖਿਲਾਫ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਾਰਾ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸ੍ਰੀ ਅਨੰਦਪੁਰ ਸਾਹਿਬ ਦਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 21 ਅਕਤੂਬਰ 2017 ਨੂੰ ਇੱਕ ਦਰਖਾਸਤ ਏ.ਆਈ.ਜੀ ਇੰਟ: ਇੰਨਟੈਲੀਜੈਸ ਪੰਜਾਬ ਵੱਲੋ ਐਸ.ਐਸ.ਪੀ ਰੂਪਨਗਰ ਨੂੰ ਸੁਰਜੀਤ ਗੱਗ ਵੱਲੋ ਆਪਣੇ ਫੇਸਬੁੱਕ ਪੇਜ ਤੇ ਦੁਸਹਿਰੇ ਤੇ ਲੇਖ ਲਿਖਣ ਸਬੰਧੀ ਪ੍ਰਾਪਤ ਹੋਈ ਸੀ। ਪੜਤਾਲ ਕਰਨ ਲਈ ਇਹ ਦਰਖਾਸਤ ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ ਨੂੰ ਮਾਰਕ ਹੋਈ ਸੀ । ਜਿਹਨਾ ਦੀ ਪੜਤਾਲ ਤੋ ਪਾਇਆ ਗਿਆ ਹੈ ਕਿ ਸੁਰਜੀਤ ਗੱਗ ਨੇ ਆਪਣੇ ਲੇਖ ਰਾਹੀਂ ਹਿੰਦੂ ਧਰਮ ਦੀਆ ਭਾਵਨਾਵਾ ਨੂੰ ਠੇਸ ਪਹੁੰਚਾਈ ਹੈ । ਸੁਰਜੀਤ ਗੱਗ ਦੇ ਖਿਲਾਫ 295ਏ ਦਾ ਮੁਕੱਦਮਾ ਦਰਜ ਕਰਨ ਲਈ ਡੀ.ਏ ਲੀਗਲ ਦੀ ਰਾਏ ਲੈਣ ਤੋਂ ਬਾਅਦ ਐਸ.ਐਸ.ਪੀ ਰੂਪਨਗਰ ਦੇ ਹੁਕਮਾ ਤੇ ਸੁਰਜੀਤ ਗੱਗ ਵਾਸੀ ਪਿੰਡ ਗੱਗ ਥਾਣਾ ਸ੍ਰੀ ਅਨੰਦਪੁਰ ਸਾਹਿਬ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਤੇਜ ਕਰ ਦਿਤੀ ਹੈ।
ਜਿਕਰਯੋਗ ਹੈ ਕਿ ਉਕਤ ਕਵੀ ਖਿਲਾਫ ਪਹਿਲਾਂ ਵੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਗੁਰੂ ਸਾਹਿਬਾਨ ਖਿਲਾਫ ਗਲਤ ਕਵਿਤਾ ਲਿਖ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ।ਜਿਸਦਾ ਕੇਸ ਮਾਨਯੋਗ ਅਦਾਲਤ ਵਿਚ ਚਲ ਰਿਹਾ ਹੈ।ਇਸ ਕੇਸ ਵਿਚ ਉਕਤ ਕਵੀ ਜਮਾਨਤ ਤੇ ਚਲ ਰਿਹਾ ਹੈ