ਪਟਿਆਲਾ 05 ਜਨਵਰੀ 2018 : ਪੰਜਾਬ ਪੁਲਿਸ ਵੈਲਫੇਅਰ ਐਸੋਸ਼ੀਏਸ਼ਨ ਪਟਿਆਲਾ ਅਤੇ ਸਮੂਹ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧਵਿਚ ਇਕ ਸਮਾਰੋਹ ਕਰਵਾਇਆਂ ਗਿਆ ਜਿਸ ਦੌਰਾਨ ਐਸੋਸੀਏਸ਼ਨ ਦਾ ਸਾਲਾਨਾ ਕੈਲੰਡਰ ਆਈ.ਜੀ ਜੋਨਲ-1 ਪਟਿਆਲਾ ਸ੍ਰੀ ਏ.ਐਸ ਰਾਏ ਨੇ ਜਾਰੀ ਕੀਤਾ। ਉਨਾਂ ਦੇਨਾਲਡੀ.ਆਈ.ਜੀ ਰੇਂਜ ਪਟਿਆਲਾ ਡਾ. ਸੁਖਚੈਨ ਸਿੰਘ ਗਿੱਲ, ਡਾ. ਐਸ.ਭੂਪਤੀ ਐਸ.ਐਸ.ਪੀ. ਪਟਿਆਲਾ, ਸ੍ਰੀ ਸਤਪਾਲ ਸ਼ਰਮਾ ਡੀ.ਐਸ.ਪੀ(ਸਥਾਨਕ) ਪਟਿਆਲਾਮੌਜੂਦ ਰਹੇ। ਇਸ ਮੌਕੇ ਸ਼੍ਰੀ ਰਾਏ ਨੇ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਸਾਬਕਾ ਆਈ.ਜੀ. ਸ਼੍ਰੀ ਪਰਮਜੀਤ ਸਿੰਘ ਗਿੱਲ, ਪ੍ਰਧਾਨ ਪੁਲਿਸ ਐਸੋਸੀਏਸ਼ਨ ਪਟਿਆਲਾ ਸਮਸ਼ੇਰ ਸਿੰਘ ਗੁੱਡੂ ਰਿਟ: ਇੰਸਪੈਕਟਰ, ਚੇਅਰਮੈਨ ਗੁਰਨਾਮਸਿੰਘ ਮਹਿਰਾ ਰਿਟ: ਐਸ.ਪੀ, ਗੁਰਿੰਦਰਜੀਤ ਸਿੰਘ ਬੱਗੜ ਰਿਟ: ਐਸ.ਪੀ, ਰਵਿੰਦਰ ਲੂੰਬਾ ਰਿਟ: ਐਸ.ਪੀ, ਨਰਜਿੰਦਰਪਾਲ ਸਿੰਘ ਸੇਖੋਂ ਰਿਟ: ਐਸ.ਪੀ, ਸਰੂਪ ਸਿੰਘਰਿਟ: ਡੀ.ਐਸ.ਪੀ, ਜੈਪਾਲ ਰਿਟ: ਇੰਸਪੈਕਟਰ, ਜਨਰਲ ਸੈਕਟਰੀ ਕੁਲਦੀਪ ਸਿੰਘ ਰਿਟ: ਇੰਸਪੈਕਟਰ ਅਤੇ ਰਿਟ: ਐਸੋਸੀਏਸ਼ਨ ਨਾਭਾ ਵੱਲੋਂ ਗਿਆਨ ਸਿੰਘ ਰਿਟ:ਆਈ, ਰਿਟ: ਐਸੋਸੀਏਸ਼ਨ ਸਮਾਣਾ ਵੱਲੋਂ ਜਸਵਿੰਦਰ ਸਿੰਘ ਰਿਟ: ਐਸ.ਆਈ, ਰਿਟ: ਐਸੋਸੀਏਸ਼ਨ ਪਾਤੜਾਂ ਵੱਲੋਂ ਚਾਂਦੀ ਰਾਮ ਰਿਟ: ਐਸ.ਆਈ, ਰਿਟ: ਐਸੋਸੀਏਸ਼ਨਰਾਜਪੁਰਾ ਬਲਵਿੰਦਰ ਸਿੰਘ ਰਿਟ: ਇੰਸਪੈਕਟਰ ਵੀ ਮੌਜੂਦ ਸਨ ਅਤੇ ਮੌਕਾ ਤੇ ਸਮੂਹ ਕਰਮਚਾਰੀਆਂ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਅਖੀਰਵਿੱਚ ਸਾਰੇ ਆਉਣ ਵਾਲੇ ਕਰਮਚਾਰੀਆਂ ਵੱਲੋਂ ਲੰਗਰ ਵਰਤਾਇਆ ਗਿਆ