ਫ਼ਿਰੋਜ਼ਪੁਰ 07 ਦਸੰਬਰ 2017 (ਗੁਰਿੰਦਰ ਸਿੰਘ) ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਬੀਤੇ ਕੱਲ ਜ਼ਿਲ•ੇ ਦੇ ਕਸਬਾ ਮੱਲਾਂਵਾਲਾ ਵਿਖੇ ਅਕਾਲੀ-ਕਾਂਗਰਸੀਆਂ ਵਿਚਾਲੇ ਹੋਏ ਭੇੜ ਜਿਸ ਵਿੱਚ ਕਾਂਗਰਸੀਆਂ ਵੱਲੋਂ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਦੀ ਗੱਡੀ ਸਮੇਤ ਕਈ ਗੱਡੀਆਂ ਦੀ ਭੰਨਤੋੜ ਹੋਣ ਤੋਂ ਇਲਾਵਾ ਗੋਲੀਆਂ ਵੀ ਚੱਲੀਆਂ ਸਨ 'ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਵਿੱਚ ਉਲਟਾ ਅਕਾਲੀ ਦਲ ਦੇ ਸਾਬਕਾ ਵਿਧਾਇਕ, ਜ਼ਿਲ•ਾ ਦਿਹਾਤੀ ਪ੍ਰਧਾਨ ਅਤੇ ਹਲਕਾ ਇੰਚਾਰਜ਼ ਸਮੇਤ ਅਕਾਲੀ ਵਰਕਰਾਂ ਖਿਲਾਫ ਦਰਜ ਕੀਤੇ 307 ਦੇ ਪਰਚੇ ਨੂੰ ਰੱਦ ਕਰਵਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸੈਂਕੜੇ ਅਕਾਲੀ-ਭਾਜਪਾ ਵਰਕਰਾਂ ਵੱਲੋਂ ਐਸ.ਐਸ.ਪੀ ਦਫ਼ਤਰ ਸਾਹਮਣੇ ਧਰਨਾ ਮਾਰਿਆ ਅਤੇ ਸੜਕੀ ਆਵਾਜਾਈ ਠੱਪ ਕਰਕੇ ਰੱਖ ਦਿੱਤੀ। ਇਸ ਧਰਨੇ ਨੂੰ ਰਣਜੀਤ ਸਿੰਘ ਬ੍ਰਹਮਪੁਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਜ਼ੀਰਾ, ਜੁਗਿੰਦਰ ਸਿੰਘ ਜਿੰਦੂ, ਵਰਿੰਦਰ ਸਿੰਘ ਨੋਨੀ ਮਾਨ ਤੋਂ ਇਲਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਅਤੇ ਸ਼ਹੀਦ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਵੀ ਸੰਬੋਧਨ ਕੀਤਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਵੀ ਚੋਣ ਵਿੱਚ ਵਿਘਣ ਪਾਉਣਾ ਲੋਕਤੰਤਰ ਦਾ ਕਤਲ ਕਰਨ ਦੇ ਬਰਾਬਰ ਹੈ। ਹਾਕਮ ਕਾਂਗਰਸ ਪਾਰਟੀ ਵੱਲੋਂ ਦੂਸਰੀਆਂ ਪਾਰਟੀਆਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕਣਾ ਲੋਕਤੰਤਰ ਦਾ ਘਾਣ ਹੈ ਇਨਸਾਨੀਅਤ ਦੇ ਘਾਣ ਹੈ। ਉਹਨਾਂ ਕਿਹਾ ਕਿ ਕਾਂਗਰਸੀਆਂ ਨੂੰ ਪਤਾ ਹੋਣਾ ਚਾਹੀਦੈ ਕਿ ਇਹ ਪੰਗਾ ਉਹਨਾਂ ਕੋਈ ਟੋਪੀ ਵਾਲਿਆਂ ਜਾਂ ਕਾਮਰੇਡਾਂ ਨਾਲ ਨਹੀ ਲਿਆ ਬਲਕਿ ਕੁਰਬਾਨੀਆਂ ਦੇਣ ਵਾਲੀ ਪਾਰਟੀ ਅਕਾਲੀ ਦਲ ਨਾਲ ਲਿਆ ਹੈ ਜੋ ਇੱਕੀ ਦਾ ਮੁੱਲ ਇਕੱਤੀ ਨਾਲ ਦੇਣਾ ਜਾਣਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ 9 ਮਹੀਨੇ ਦੇ ਕਾਂਗਰਸੀ ਰਾਜ ਵਿੱਚ ਅੱਤਿਆਚਾਰ ਸਾਰੇ ਹੱਦਾਂ ਬੰਨ•ੇ ਟੱਪ ਗਿਆ ਹੈ, ਹਲਕਾ ਜ਼ੀਰਾ ਦਾ ਵਿਧਾਇਕ ਬਦਮਾਸ਼ੀ ਵਾਲੀਆਂ ਸਾਰੀਆਂ ਹੱਦਾ ਪਾਰ ਕਰ ਗਿਆ ਹੈ ਜਦ ਕਿ ਪੁਲਿਸ ਅਫ਼ਸਰਸ਼ਾਹੀ ਕਾਂਗਰਸੀ ਵਿਧਾਇਕ ਦੀ ਬੋਲੀ ਬੋਲ ਰਹੀ ਹੈ ਅਤੇ ਇਹਨਾਂ ਦੇ ਆਖੇ ਅਕਾਲੀ ਵਰਕਰਾਂ 'ਤੇ ਜੁਲਮ ਕਰ ਰਹੇ ਹਨ। ਫ਼ਿਰੋਜ਼ਪੁਰ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ, ਜੀਰਾ ਦੇ ਡੀ.ਐਸ.ਪੀ ਅਤੇ ਮੱਲਾਂਵਾਲਾ ਦੇ ਥਾਣਾ ਮੁੱਖੀ ਨੂੰ ਵਿਸ਼ੇਸ਼ ਤਾੜਨਾ ਕਰਦਿਆਂ ਸ਼੍ਰ: ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਇੱਕ ਸਾਲ ਟੱਪ ਗਿਐ ਤੇ ਚਾਰ ਸਾਲ ਵੀ ਇਵੇਂ ਹੀ ਲੰਘ ਜਾਣੇ ਨੇ, ਕੱਲ ਦੇ ਘਟਨਾ ਵਿੱਚ ਇਹਨਾਂ ਅਧਿਕਾਰੀਆਂ ਨੇ ਸਭ ਤੋਂ ਵੱਡੀ ਕਾਨੂੰਨ ਦੀ ਉੁਲੰਘਣਾ ਕੀਤੀ ਹੈ ਅਤੇ ਆਪਣੀ ਸਰਕਾਰ ਆਉਣ 'ਤੇ ਇਹਨਾ ਨੂੰ ਕਟਿਹਰੇ ਵਿੱਚ ਖੜੇ ਕਰਾਂਗੇ। ਉਨ•ਾਂ ਸਪਸ਼ਟ ਕਿਹਾ ਕਿ ਮੁੱਖ ਮੰਤਰੀ ਕੋਲ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਫ਼ਸਰਾਂ ਨੂੰ ਡਿਸਮਿਸ ਕਰਨ ਤੱਕ ਦੀ ਪਾਵਰ ਹੁੰਦੀ ਹੈ ਜਿਸ ਦੀ ਫਿਰ ਕੋਈ ਅਪੀਲ ਦਲੀਲ ਨਹੀ ਹੁੰਦੀ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਲਲਕਾਰਣ ਦੇ ਲਹਿਜੇ ਵਿੱਚ ਕਿਹਾ ਕਿ ਉਹ ਅਕਾਲੀ ਲੀਡਰਾਂ 'ਤੇ 307 ਦਾ ਪਰਚਾ ਦਰਜ ਕਰਕੇ ਡਰਾ ਰਹੇ ਹਨ, ਆਹ ਬੈਠੇ ਆ ਸਾਰੇ ਜੇ ਹਿੰਮਤ ਹੈ ਤਾਂ ਇਹਨਾਂ ਨੂੰ ਫੜ ਕੇ ਵਿਖਾਵੇ ਜਾਂ ਫਿਰ ਸੁਖਬੀਰ 'ਤੇ ਵੀ ਪਰਚਾ ਦਰਜ ਕਰੇ। ਸੁਖਬੀਰ ਬਾਦਲ ਨੇ ਸਮੂਹ ਧਰਨਾਕਾਰੀ ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ਨੂੰ ਇਨਸਾਫ ਮਿਲਣ ਤੱਕ ਧਰਨੇ 'ਤੇ ਡੱਟੇ ਰਹਿਣ ਦਾ ਸੱਦਾ ਦਿੰਦਿਆਂ ਧਰਨੇ ਦੇ ਅਗਲੇ ਪੜ•ਾਅ ਤਹਿਤ ਹਰੀਕੇ ਬੰਨ• 'ਤੇ ਜਾਮ ਲਾਉਣ ਲਈ ਆਦੇਸ਼ ਦਿੱਤੇ। ਜਿਸ ਤੇ ਸਮੂਹ ਵਰਕਰ ਅਗਲੇ ਪੜ•ਾਅ ਲਈ ਰਵਾਨਾ ਹੋ ਗਏ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਕਿਹੀਆਂ ਚੋਣਾ ਹਨ ਜਿਹਨਾਂ ਵਿੱਚ ਚੋਦ ਲੜਨ ਦੇ ਚਾਹਵਾਨਾਂ ਨੂੰ ਪਹਿਲਾਂ ਤਾਂ ਐਨ.ਓ.ਸੀ ਨਹੀ ਲੈਣ ਦਿੱਤੀਆਂ ਅਤੇ ਜੇ ਉਹ ਇਨਸਾਫ ਲੈਣ ਲਈ ਅਧਿਕਾਰੀਆਂ ਕੋਲ ਗਏ ਤਾਂ ਉਹਨਾਂ ਨਾਲ ਗੁੰਡਾਗਰਦੀ 'ਤੇ ਉੱਤਰੇ ਕਾਂਗਰਸੀਆਂ ਵੱਲੋਂ ਹਮਲਾ ਕਰਕੇ ਗੱਡੀਆਂ ਦੀ ਭੰਨ ਤੋੜ ਕੀਤੀ ਉਲਟਾ ਅਕਾਲੀ ਆਗੂਆਂ 'ਤੇ ਪਰਚੇ ਦਰਜ ਕਰਵਾ ਦਿੱਤੇ। ਉਹਨਾਂ ਕਿਹਾ ਕਿ ਅੱਜ ਅਸੀਂ ਸਾਰੇ ਜਮਹੂਰੀਅਤ ਅਤੇ ਇਨਸਾਨੀਅਤ ਨੂੰ ਜਿੰਦਾ ਰੱਖਣ ਨਹੀ ਇਕੱਠੇ ਹੋਏ ਹਾਂ। ਉਹਨਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਜਮਹੂਰੀਅਤ ਦੀ ਰਾਖੀ ਲਈ ਥਾਣਿਆਂ ਅੱਗੇ ਧਰਨੇ ਲਾਓ ਅਤੇ ਪੁਲਿਸ ਵਾਲਿਆਂ ਦੇ ਗਲਾਂ ਵਿੱਚ ਕਾਂਗਰਸੀ ਪਰਨੇ ਪਾ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਹੁਣ ਇਨਸਾਫ ਦੇ ਮੰਦਰ ਨਹੀ ਰਹੇ ਕਾਂਗਰਸ ਦੇ ਦਫ਼ਤਰ ਬਣ ਗਏ ਹਨ ਇਥੋਂ ਇਨਸਾਫ ਦੀ ਆਸ ਛੱਡ ਦਿਓ। ਸ੍ਰ: ਮਜੀਠੀਆ ਨੇ ਕਿਹਾ ਕਿ ਲੋਕਤੰਤਰ ਦੀ ਰਾਖੀ ਵਾਸਤੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਅਤੇ ਐਸ.ਐਸ.ਪੀ ਵਰਗੇ ਅਫ਼ਸਰਾਂ 'ਤੇ ਪਰਚੇ ਹੋਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਜਵਾਬ ਦੇਣ ਬਣਾਉਣਾ ਪੈਣਾ ਹੈ। ਇਸ ਮੌਕੇ ਹਰੀ ਸਿੰਘ ਜ਼ੀਰਾ, ਮਨਪ੍ਰੀਤ ਸਿੰਘ ਇਯਾਲੀ, ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਪਰਮਿੰਦਰ ਸਿੰਘ ਬਰਾੜ, ਸਤਿੰਦਰ ਮਾਂਟਾ, ਬਲਜੀਤ ਸਿੰਘ ਢਿੱਲੋਂ, ਭਾਜਪਾ ਦੇ ਸੀਨੀਅਰ ਆਗੂ ਡੀ.ਪੀ.ਚੰਦਨ, ਜ਼ਿਲ•ਾ ਪ੍ਰਧਾਨ ਦਵਿੰਦਰ ਬਜਾਜ਼, ਜੁਗਰਾਜ ਸਿੰਘ ਕਟੋਰਾ, ਅਸ਼ਵਨੀ ਗਰੋਵਰ, ਕਿੱਕਰ ਸਿੰਘ ਕੁੱਤਬੇਵਾਲਾ ਆਦਿ ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਆਗੂ ਅਤੇ ਵਰਕਰ ਸ਼ਾਮਲ ਸਨ।
ਕੈਪਸ਼ਨ : ਫ਼ਿਰੋਜ਼ਪੁਰ ਐਸ.ਐਸ.ਪੀ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਅਕਾਲੀ-ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਧਰਨਾਕਾਰੀ।