ਮਾਨੁਸ਼ੀ ਛਿੱਲਰ ਨੇ ਜਿੱਤਿਆ ਮਿਸ ਵਰਲਡ ਦਾ ਖ਼ਿਤਾਬ
ਸਾਨੀਆ ( ਚੀਨ ) -ਹਰਿਆਣੇ ਜੀ ਜੰਮਪਲ ਅਤੇ ਭਾਰਤ ਦੀ ਸੁੰਦਰੀ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2017 ਜਿੱਤ ਲਿਆ ਹੈ । ਚੀਨ ਵਿੱਚ ਹੋਏ ਮੁਕਾਬਲੇ ਵਿੱਚ ਮਾਨੁਸ਼ੀ 108 ਪ੍ਰਤੀਯੋਗੀਆਂ ਨੂੰ ਪਿੱਛੇ ਛੱਡਕੇ ਮਿਸ ਵਰਲਡ ਬਣੀ । ਹਰਿਆਣਾ ਵਿੱਚ ਜੰਮੀ 20 ਸਾਲ ਦੀ ਮਾਨੁਸ਼ੀ ਦਿੱਲੀ ਵਿੱਚ ਰਹਿੰਦੀ ਹੈ।ਉਹ ਸੋਨੀਪਤ ਦੇ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੂਜੇ ਸਾਲ ਦੀ ਵਿਦਿਆਰਥਣ ਹੈ । 17 ਸਾਲ ਬਾਅਦ ਭਾਰਤ ਦੇ ਕੋਲ ਮਿਸ ਵਰਲਡ ਦਾ ਖਿਤਾਬ ਆਇਆ ਹੈ ।
2000 ਵਿੱਚ ਪ੍ਰਿਅੰਕਾ ਚੋਪੜਾ ਨੇ ਇਹ ਮੁਕਾਬਲਾ ਜਿੱਤਿਆ ਸੀ ।
ਮਾਨੁਸ਼ੀ ਦਾ ਜਨਮ ਹਰਿਆਣੇ ਦੇ ਝੱਜਰ ਜਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਮਿਤਰਵਾਸੁ ਅਤੇ ਮਾਂ ਨੀਲਮ ਛਿੱਲਰ ਦੋਵੇਂ ਡਾਕਟਰ ਹਨ ।
ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਛਿੱਲਰ ਦੇ ਮਿਸ ਵਰਲਡ ਚੁਣੇ ਜਾਣ ਤੇ ਵਧਾਈ ਦਿੱਤੀ ਹੈ .
ਹੇਠਲੇ ਲਿੰਕ ਤੇ ਕਲਿੱਕ ਕਰੋ ਅਤੇ ਹੋਰ ਵੇਰਵਾ ਪੜ੍ਹੋ :
http://www.babushahi.com/view-news.php?id=65625&headline=Miss-World-2017-is-Haryana-girl-Manushi-Chiller