ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਅਮਲੋਹ ਵਿਖੇ ਨਗਰ ਕੋਂਸਲ ਚੋਣਾਂ ਨੂੰ ਲ਼ੈਕੇ ਅਕਾਲੀ ਭਾਜਪਾ ਗੱਠਜੋੜ ਦੀ ਮੀਟਿੰਗ ਕਰਨ ਸਮੇਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਂਨਾ, ਭਾਜਪਾ ਦੇ ਪਰਦੀਪ ਗਰਗ, ਕਰਮਜੀਤ ਸਿੰਘ ਭਗੜਾਣਾ ਤੇ ਹੋਰ ਆਗੂ।
ਮੰਡੀ ਗੋਬਿੰਦਗੜ੍ਹ, 14 ਨਵੰਬਰ 2017: ਨਗਰ ਕੋਂਸਲ ਅਮਲੋਹ ਦੀਆਂ ਆ ਰਹੀਆਂ ਚੋਣਾਂ ਨੂੰ ਦੇਖਦੇ ਹੇਏ ਅੱਜ ਅਕਾਲੀ ਭਾਜਪਾ ਗੱਠਜੋੜ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੌਮਣੀ ਅਕਾਲੀ ਦਲ ਦੇ ਮੁੱਖ ਦਫਤਰ ਅਮਲੋਹ ਵਿਖੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਗਰਗ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮੀਟਿੰਗ ਵਿੱਚ ਆ ਰਹੀਆਂ ਨਗਰ ਕੋਂਸਲ ਚੋਣਾਂ ਤੇ ਜਿੱਥੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਉੱਥੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਭਾਜਪਾ ਦੇ ਜਿਲ਼੍ਹਾ ਪ੍ਰਧਾਨ ਪਰਦੀਪ ਕੁਮਾਰ ਗਰਗ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਗਰ ਕੋਂਸਲ ਅਮਲੋਹ ਦੀ ਚੋਣ ਅਕਾਲੀ ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਤੇ ਲੜੇਗਾ ਕਿਉਂਕਿ ਜੋ ਵਿਕਾਸ ਅਮਲੋਹ ਸ਼ਹਿਰ ਦਾ ਹੁਣ ਤੱਕ ਹੋਇਆ ਹੈ ਉਹ ਸਿਰਫ ਤੇ ਸਿਰਫ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੌ ਹੀ ਕੀਤਾ ਗਿਆ ਹੈ ਤੇ ਆÀੇਣ ਵਾਲੇ ਸਮੇਂ ਵਿੱਚ ਵੀ ਰਹਿੰਦੇ ਵਿਕਾਸ ਕਾਰਜਾਂ ਨੂੰ ਅਕਾਲੀ ਭਾਜਪਾ ਗੱਠਜੋੜ ਹੀ ਨੇਪਰੇ ਚਾੜੇਗਾ। ਰਾਜੂ ਖੰਨਾ ਨੇ ਕਿਹਾ ਕਿ ਨਗਰ ਕੋਂਸਲ ਚੋਣ ਸਬੰਧੀ ਅਕਾਲੀ ਭਾਜਪਾ ਦੀ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਚੋਣ ਦੀ ਹਰ ਗਤੀਵਿਧੀ ਤੇ ਨਜਰ ਰੱਖੇਗੀ। ਰਾਜੂ ਖੰਨਾ ਨੇ ਕਿਹਾ ਕਿ ਸ਼ਹਿਰ ਦਾ ਜੋ ਵੀ ਵਿਅਕਤੀ ਕਿਸੇ ਵੀ ਵਾਰਡ ਵਿੱਚੋਂ ਚੋਣ ਲੜਣ ਦਾ ਇੱਛੁਕ ਹੈ ਉੁਹ ਆਪਣੀ ਅਰਜੀ 18 ਨਵੰਬਰ ਤੱਕ ਸ਼੍ਰੌੰਮਣੀ ਅਕਾਲੀ ਦਲ ਦੇ ਅਮਲੋਹ ਦਫਤਰ ਜਾਂ ਭਾਜਪਾ ਦੇ ਮੰਡਲ ਪ੍ਰਧਾਨ ਵਿਨੋਦ ਮਿੱਤਲ ਨੂੰ ਦੇ ਸਕਦਾ ਹੈ ਤਾਂ ਜੋ ਉਹਨਾਂ ਅਰਜੀਆਂ ਤੇ ਚੋਣ ਕਮੇਟੀ ਵੱਲੋਂ ਵਿਚਾਰ ਕਰਕੇ ਅੰਤਮ ਫੈਸਲੇ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਸਟ ਭੇਜੀ ਜਾ ਸਕੇ। ਰਾਜੂ ਖੰਨਾ ਨੇ ਕਿਹਾ ਅਕਾਲੀ ਭਾਜਪਾ ਗੱਠਜੋੜ ਵਿੱਚ ਇਸ ਚੋਣ ਨੂੰ ਲੈਕੇ ਵੱਧੇਰੇ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਚੋਣ ਲੜਣ ਲਈ ਵੱਡੀ ਪੱਧਰ ਤੇ ਅਕਾਲੀ ਭਾਜਪਾ ਦੀਆਂ ਟਿਕਟਾਂ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸ਼੍ਰੌੰਮਣੀ ਅਕਾਲੀ ਦਲ ਇਹ ਚੋਣ ਪੁਰੇ ਦਮ-ਖਮ ਨਾਲ ਲੜੇਗਾ ਅਤੇ ਇਸ ਚੋਣ ਨੂੰ ਜਿੱਤਣ ਲਈ ਕਿਸੇ ਵੀ ਪ੍ਰਕਾਰ ਦੀ ਢਿੱਲਮੱਠ ਨਹੀਂ ਹੋਣ ਦਿੱਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਸਮੇਂ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪ ਜਸਵੰਤ ਸਿੰਘ ਬਾਜਵਾ, ਯੂਥ ਵਿੰਗ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਗਿੱਲ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਸੀਨੀ ਆਗੂ ਡਾ ਰਘੁਬੀਰ ਸ਼ੁਕਲਾ, ਸੁਰਜਣ ਸਿੰਘ ਮਹਿਮੀ, ਡਾ ਅਰਜੁਨ ਸਿੰਘ, ਸਾਬਕਾ ਡਾਇਰੈਕਟਰ ਰੋਸ਼ਨ ਲਾਲ ਸੂਦ, ਸੋਹਣ ਸਿੰਘ, ਜਗਤਾਰ ਸਿੰਘ ਜੱਗਾ, ਸੀਨੀ ਆਗੂ ਜਗਦੀਸ਼ ਸਿੰਘ ਰਾਣਾ, ਜੱਥੇਦਾਰ ਕਾਲਾ ਸਿੰਘ ਬੈਣੀ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਜੱਥੇਦਾਰ ਕਾਹਨ ਸਿੰਘ ਬੈਣਾ, ਰਾਕੇਸ਼ ਕੁਮਾਰ ਸ਼ਾਹੀ, ਯੂਥ ਆਗੂ ਨੀਟਾ ਸੰਧੂ, ਗੁਰਨਾਮ ਪੁਰੀ, ਦਰਸ਼ਨ ਸਿੰਘ ਅੋਲਖ, ਪੰਮੀ ਜਿੰਦਲ, ਸੰਤੋਖ ਸਿੰਘ ਖਨਿਆਣ, ਬੀਬੀ ਪੂਨਮ ਜਿੰਦਲ, ਕਾਲਾ ਅਰੋੜਾ, ਦਲਵੀਰ ਸਿੰਘ ਗੁਰਮ, ਕਾਲੀ ਚਰਨ, ਮਿੰਟੂ ਅਰੋੜਾ, ਬਿੱਟੂ ਕੈਂਥ, ਛੱਜਾ ਸਿੰਘ ਭੱਦਲਥੁਹਾ, ਰਾਕੇਸ਼ ਕੁਮਾਰ ਬਬਲੀ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।