ਜਗਦੀਸ਼ ਥਿੰਦ
ਫਾਜ਼ਿਲਕਾ, 23 ਅਕਤੂਬਰ, 2017 : ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸਾਡੀ ਰਸੋਈ ਲਈ ਐਨ.ਆਈ.ਆਰ. ਡਾ. ਪ੍ਰੇਮ.ਪੀ.ਸਿੰਘਮਾਰ ਨੇ 1 ਲੱਖ ਰੁਪਏ ਦਾ ਦਾਨ ਦਿੱਤਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾ. ਪ੍ਰੇਮ.ਪੀ.ਸਿੰਘਮਾਰ ਅਤੇ ਉਨ੍ਹਾਂ ਦੀ ਪਤਨੀ ਮਿਸ. ਸਰੋਜ ਸਿੰਘਮਾਰ ਜੋ ਕਿ ਕੈਨੇਡਾ ਵਿੱਚ ਰਹਿੰਦੇ ਹਨ ਨੇ ਕੁਝ ਦਿਨ ਪਹਿਲਾਂ ਸਾਡੀ ਰਸੋਈ ਵਿਖੇ ਪਹੁੰਚ ਕਰ ਕੇ ਲੋਕਾਂ ਨੂੰ ਦਿੱਤੀ ਜਾ ਰਹੀ ਸਾਫ-ਸੁਥਰੀ 10 ਰੁਪਏ ਦੀ ਰੋਟੀ ਦੀ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਾਡੀ ਰਸੋਈ ਤੋਂ ਪ੍ਰਭਾਵਿਤ ਹੋ ਕੇ ਡਾ. ਪ੍ਰੇਮ.ਪੀ.ਸਿੰਘਮਾਰ ਅਤੇ ਉਨ੍ਹਾਂ ਦੀ ਪਤਨੀ ਮਿਸ. ਸਰੋਜ਼ ਸਿੰਘਮਾਰ ਨੇ ਸਾਡੀ ਰਸੋਈ ਲਈ 1 ਲੱਖ ਰੁਪਇਆ ਦਾਨ ਵਜੋਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦਾਨੀ ਸੱਜਣ ਪਿੰਡ ਧਰਮਪੁਰਾ ਦਾ ਰਹਿਣ ਵਾਲਾ ਹੈ ਜੋ ਕਿ ਹੁਣ ਕੈਨੇਡਾ ਵਿੱਚ ਪੱਕੇ ਤੌਰ 'ਤੇ ਰਹਿ ਰਿਹਾ ਹੈ। ਕੈਨੇਡਾ ਵਿੱਚ ਹੋਟਲ ਦਾ ਬਿਜ਼ਨਸ ਕਰ ਰਹੇ ਡਾ. ਪ੍ਰੇਮ.ਪੀ.ਸਿੰਘਮਾਰ ਵੱਲੋਂ ਭੇਜੇ ਗਏ ਇਸ ਚੈੱਕ ਨੂੰ ਪਿੰਡ ਆਲਮਗੜ੍ਹ ਦੇ ਸਾਬਕਾ ਸਰਪੰਚ ਸ੍ਰੀ ਰਤਨਲਾਲ ਦੁਆਰਾ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੂੰ ਭੇਟ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਸ਼ੁਭਾਸ ਅਰੋੜਾ ਹਾਜ਼ਰ ਸਨ।