ਰੂਪਨਗਰ, 23 ਅਕਤੂਬਰ, 2017 : ਕਾਹਨਪੁਰ ਖੂਹੀ ਤੋਂ ਝੱਜ ਚੋਂਕ (ਸ਼੍ਰੀ ਅਨੰਦਪੁਰ ਸਾਹਿਬ-ਅਗਮਪੁਰ ਚੋਕ) ਤੱਕ ਸੜਕ ਦਾ ਕੰਮ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਵਿਚ ਸ਼ੁਰੂ ਕਰ ਦਿਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਰਾਣਾ ਕੇ.ਪੀ.ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਸਿਆ ਕਿ ਇਸ ਸੜ੍ਹਕ ਲਈ 85.13 ਲੱਖ ਰੁਪਏ ਦੀ ਰਾਸ਼ੀ ਸਰਕਾਰ ਵਲੋਂ ਮਨਜੂਰ ਹੋ ਚੁੱਕੀ ਹੈ ਜਿਸ ਦੇ ਫੰਡਜ ਵੀ ਸਬੰਧਤ ਵਿਭਾਗ ਪਾਸ ਆ ਗਏ ਹਨ। ਉਨਾਂ ਦਸਿਆ ਕਿ ਇਸ ਰਾਸ਼ੀ ਨਾਲ 16.72 ਕਿਲੋਮੀਟਰ ਤੇ 33 ਫੁਟ ਚੌੜੀ ਸੜਕ ਤੇ ਪੈਚ ਵਰਕ ਲਗਾ ਕੇ ਇਸ ਨੂੰ ਮਜਬੁਤ ਕੀਤਾ ਜਾਣਾ ਹੈ।ਉਨਾ ਦਸਿਆ ਕਿ ਇਹ ਸੜਕ ਜੋ ਕਿ ਸਮੂਚੇ ਦੁਆਬੇ ਤੇ ਮਾਝੇ ਨੂੰ ਅਨੰਦਪੁਰ ਸਾਹਿਬ -ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਨਾਲ ਜੋੜਦੀ ਹੈ, ਇਸ ਸੜਕ ਦੇ ਬਣ ਜਾਣ ਨਾਲ ਸੰਗਤਾਂ ਨੂੰ ਇੰਨਾਂ ਪਵਿੱਤਰ ਧਾਮਾਂ ਤੇ ਨਤਮਸਤਕ ਹੋਣ ਲਈ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ।ਇਸ ਸੜਕ ਦੇ ਬਣ ਜਾਣ ਨਾਲ ਇਸ ਦੇ ਆਲੇ ਦੁਆਲੇ ਦੇ ਲਗਭੱਗ 40 ਪਿੰਡਾਂ ਦੇ ਲੋਕਾਂ ਨੂੰ ਆ ਰਹੀ ਸਮੱਸਿਆ ਦਾ ਹਲ ਹੋ ਜਾਵੇਗਾ। ਉਨਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸੜਕ ਦੇ ਕੰਮ ਨੂੰ ਜਿਥੇ ਨਿਸ਼ਚਿਤ ਸਮੇ ਅੰਦਰ ਮੁਕੰਮਲ ਕਰਨਾ ਯਕੀਨੀ ਬਨਾਉਣ ਉਥੇ ਇਸ ਦੇ ਮਿਆਰ ਨਾਲ ਵੀ ਕੋਈ ਸਮਝੋਤਾ ਨਾ ਕੀਤਾ ਜਾਵੇ।
ਜਿਕਰਯੋਗ ਹੈ ਕਿ ਇਸ ਸੜਕ ਲਈ ਲੋੜੀਂਦੇ ਫੰਡਜ ਪਹਿਲਾਂ ਹੀ ਪ੍ਰਾਪਤ ਹੋ ਗਏ ਸਨ ਅਤੇ ਲੋਕ ਨਿਰਮਾਣ ਵਿਭਾਗ ਵਲੋਂ ਇਸ ਲਈ 14 ਅਕਤੂਬਰ ਤੱਕ ਈ- ਟੈਂਡਰਿੰਗ ਰਾਹੀਂ ਟੈਂਡਰਜ ਦੀ ਮੰਗ ਕੀਤੀ ਗਈ ਸੀ ਪਰੰਤੂ 14 ਅਕਤੂਬਰ ਤੱਕ ਵਿਭਾਗ ਪਾਸ ਕੇਵਲ ਇਕ ਹੀ ਟੈਂਡਰ ਪ੍ਰਾਪਤ ਹੋਇਆ । ਕਿਉਂਕਿ ਵਿਭਾਗ ਨੂੰ ਕੇਵਲ ਇਕ ਹੀ ਟੈਂਡਰ ਪ੍ਰਾਪਤ ਹੋਇਆ ਸੀ। ਇਸ ਲਈ ਇਸ ਨੂੰ ਮਨਜੂਰ ਨਹੀ ਸੀ ਕੀਤਾ ਜਾ ਸਕਦਾ ਜਿਸ ਕਰਕੇ ਵਿਭਾਗ ਵਲੋਂ ਦਬਾਰਾ ਈ- ਟੈਂਡਰਿੰਗ ਰਾਹੀਂ ਟੈਂਡਰ ਲਗਾਇਆ ਗਿਆ ਹੈ ਜੋ ਕਿ 24 ਅਕਤੂਬਰ ਨੂੰ ਖੋਲਿਆ ਜਾਵੇਗਾ ਅਤੇ ਉਸ ਦਿਨ ਹੀ ਟੈਡਰ ਮਨਜੂਰ ਵੀ ਕਰ ਲਿਆ ਜਾਵੇਗਾ।ਇਸ ਉਪਰੰਤ ਟੈਂਡਰਜ ਤੇ ਲੋੜੀਂਦੀ ਕਾਰਵਾਈ ਕਰਦੇ ਹੋਏ ਨਵੰਬਰ ਦੇ ਪਹਿਲੇ ਹਫਤੇ ਵਿਚ ਕੰਮ ਸ਼ੁਰੂ ਕਰ ਦਿਤਾ ਜਾਵੇਗਾ।