ਜੀ ਐਸ ਪੰਨੂ
ਪਟਿਆਲਾ, 22 ਅਕਤੂਬਰ, 2017 : ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਵੀਰ ਆਪਣੀ ਅਤੇ ਆਪਣੇ ਪਰਿਵਾਰ ਦੀ ਡੀਲ ਡੌਲਤਾ (ਸਿਹਤ) ਨਾਲ ਸਮਝੋਤਾ ਕਰਕੇ ਧਰਤੀ ਨੂੰ ਵੀ ਬੰਜਰ ਬਣਾ ਰਹੇ ਹਨ ਜਿਸ ਦਾ ਸਿੱਧਾ ਅਸਰ ਉਹਨਾਂ ਦੀ ਸਿਹਤ ਅਤੇ ਆਰਥਿਕਤਾ ਉ-ੱਪਰ ਪੈ ਰਿਹਾ ਹੈ| ਪਰਾਲੀ ਸਾੜਨ ਕਾਰਨ ਪੰਜਾਬ ਅੰਦਰਲਾ ਹਵਾ ਪ੍ਰਦੂਸ਼ਣ ਆਮ ਨਾਲੋਂ ਕਈ ਗੁਣਾਂ ਵਧਣ ਕਾਰਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਤਾਰ ਮਾਪੇ ਜਾ ਰਹੇ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਦੇ ਪਿਛਲੇ ਦਸ ਦਿਨਾਂ ਦੇ ਅੰਕੜੇ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜੀ ਦਰਸਾ ਰਹੇ ਹਨ ਜੋ ਲਗਾਤਾਰ 300 ਤੋਂ ਉ-ੱਪਰ ਚੱਲ ਰਿਹਾ ਹੈ ਜਿਸ ਦਾ ਵੱਡਾ ਕਾਰਨ ਕਿਸਾਨਾਂ ਦੁਆਰਾ ਪਰਾਲੀ ਨੂੰ ਲਗਾਈ ਜਾਂਦੀ ਅੱਗ ਹੈ ਜਿਸ ਕਾਰਨ ਹਵਾ ਵਿਚਲੇ ਮੁਹੀਨ ਕਣਾਂ ਦੀ ਮਾਤਰਾ 100 ਦੀ ਹੱਦ ਦੇ ਮੁਕਾਬਲੇ ਔਸਤਨ 329 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਤੱਕ ਅਤੇ ਅਤਿ ਮੁਹੀਨ ਕਣਾਂ ਦੀ ਮਾਤਰਾ 60 ਦੇ ਮੁਕਾਬਲੇ ਔਸਤਨ 166 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਚੁੱਕੀ ਹੈ| ਆਉਣ ਵਾਲੇ ਦਿਨਾਂ ਵਿੱਚ ਇਸ ਸਥਿਤੀ ਵਿੱਚ ਹੋਰ ਨਿਘਾਰ ਆਵੇਗਾ| ਪਿਛਲੇ ਦਿਨਾਂ ਤੋਂ ਸਾਰੇ ਪੰਜਾਬ ਉ-ੱਪਰ ਸੰਘਣੇ ਧੂੰਏਂ ਦੇ ਬੱਦਲ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ ਅਤੇ ਮੌਸਮ ਚ ਲਗਾਤਾਰ ਪੈਦਾ ਹੋ ਰਹੀ ਠੰਡਕ ਕਾਰਨ ਇਹ ਧੂੰਆਂ ਧੂੰਦ ਦਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ ਜਿਸ ਨਾਲ ਸਥਿਤੀ ਹੋਰ ਬਦਤਰ ਹੋਵੇਗੀ| ਇੱਕ ਟਨ ਪਰਾਲੀ ਸਾੜਨ ਨਾਲ 3 ਕਿਲੋ ਧੂੜ ਦੇ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨਡਾਈਆਕਸਾਈਡ ਅਤੇ 2 ਕਿਲੋਂ ਸਲਰ ਡਾਈਆਕਸਾਈਡ ਆਦਿ ਜਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ| ਵਾਢੀ ਅਤੇ ਬਿਜਾਈ ਦੇ ਵਕਤ ਦਰਮਿਆਨ 130 ਲੱਖ ਟਨ ਪਰਾਲੀ ਨੂੰ ਸਾੜੇ ਜਾਣ ਤੋਂ ਪੈਦਾ ਹੋਈਆਂ ਗੈਸਾਂ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਜਿਸ ਕਾਰਨ ਪੰਜਾਬ ਇੱਕ ਗੈਸ ਚੈਂਬਰ ਦਾ ਰੂਪ ਅਖਤਿਆਰ ਕਰ ਸਕਦਾ ਹੈ| ਵਰਨਣਯੋਗ ਹੈ ਕਿ ਵਾਤਾਵਰਣ ਮੰਤਰਾਲੇ ਵੱਲੋਂ ਮਿੱਥੇ ਗਏ ਮਿਆਰਾਂ ਅਨੁਸਰ ਇਹ ਹਵਾ ਗੁਣਵੱਤਾ ਸੂਚਕ ਅੰਕ 201 ਤੋਂ 300 ਤੱਕ ਮਾੜੀ ਕੁਆਲਿਟੀ , 301^400 ਤੱਕ ਬਹੁਤ ਮਾੜੀ ਅਤੇ 401^500 ਤੱਕ ਖਤਰਨਾਕ ਸਥਿਤੀ ਬਿਆਨਦਾ ਹੈ ਅਤੇ ਇਸ ਸੂਚਕ ਅੰਕ ਅਨੁਸਾਰ ਪੰਜਾਬ ਦੀ ਹਵਾ ਦੀ ਗੁਣਵੱਤਾ ਲਗਾਤਾਰ ਬਹੁਤ ਮਾੜੀ ਚਲਦੀ ਆ ਰਹੀ ਹੈ| ਬੇਸ਼ਕ ਦਿਵਾਲੀ ਦੇ ਦਿਨ ਪਟਾਕੇ ਬਹੁਤ ਘੱਟ ਮਾਤਰਾ ਵਿੱਚ ਚੱਲੇ ਪਰ ਉਸ ਦਾ ਅਸਰ ਵੀ ਵਾਤਾਵਰਣ ਤੇ ਪਿਆ ਦਿਖਾਈ ਦੇ ਰਿਹਾ ਹੈ|
ਇਸ ਧੂੰਏਂ ਅਤੇ ਜਹਿਰੀਲੀਆਂ ਗੈਸਾਂ ਦਾ ਸਿੱਧਾ ਅਸਰ ਆਵਾਮ ਤੇ ਪੈ ਰਿਹਾ ਹੈ ਜਿਸ ਕਾਰਨ ਚਮੜੀ ਦੀ ਜਲਣ, ਖਾਂਸੀ, ਅੱਖਾਂ *ਚ ਖੁਜਲੀ, ਸਾਂਹ ਦੀ ਘੁੱਟਣ, ਛਾਤੀ ਦੀ ਘੁੱਟਣ ਅਤੇ ਰਾਤ ਨੂੰ ਇੱਕ ਦਮ ਨੀਂਦ ਖੁੱਲਣੀ ਦੇ ਕੇਸ ਡਾਕਟਰ ਕੋਲ ਲਗਾਤਾਰ ਵਧ ਰਹੇ ਹਨ ਅਤੇ ਪੇਂਡੂ ਵੱਸੋਂ ਇਸ ਦੀ ਸਿੱਧੀ ਮਾਰ ਹੇਠ ਹੋਣ ਕਾਰਨ ਜਿਆਦਾ ਪ੍ਰਭਾਵਿਤ ਹੋ ਰਹੀ ਹੈ| ਅਜਿਹੇ ਪ੍ਰਦੂਸ਼ਣ ਦਾ ਮਾੜਾ ਪ੍ਰਭਾਵ ਬੱਚਿਆਂ, ਬਜੁਰਗਾਂ, ਬਿਮਾਰਾਂ ਅਤੇ ਗਰਭਵਤੀ ਔਰਤਾਂ ਤੇ ਬਹੁਤ ਜਿਆਦਾ ਪੈਂਦਾ ਹੈ|
ਸੋ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਨੇ ਪੰਜਾਬ ਦੀ ਕਿਸਾਨੀ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਨਾ ਸਾੜਨ ਦੀਆਂ ਤਕਨੀਕਾਂ ਤੇ ਹੋਣ ਵਾਲੇ ਤੁੱਛ ਜਿਹੇ ਖਰਚੇ ਨੂੰ ਬਚਾਉਣ ਲਈ ਉਹ ਆਪਣੀ, ਆਪਣੇ ਪਰਿਵਾਰ ਦੀ ਅਤੇ ਸਮੂਹ ਪੰਜਾਬੀਆਂ ਦੀ ਸਿਹਤ ਨਾਲ ਨਾ ਖੇਡਣ ਬਲਕਿ ਪਰਾਲੀ ਦੇ ਨਿਪਟਾਰੇ ਤੇ ਹੋਏ ਇਸ ਖਰਚੇ ਨੂੰ ਆਪਣੀ ਬੱਚਤ ਮੰਨਣ ਕਿਉਂਕਿ ਇਸ ਨਾਲ ਅਗਲੀ ਫਸਲ ਲਈ ਖਾਦਾਂ ਦਾ ਖਰਚਾ ਘਟਣਾ ਅਤੇ ਝਾੜ ਵਧਣਾ ਵਿਗਿਆਨਕ ਤੌਰ ਤੇ ਸਿੱਧ ਹੋ ਚੁੱਕਾ ਹੈ| ਇਥੇ ਇਹ ਦੱਸਣ ਯੋਗ ਹੈ ਕਿ ਕਿਸਾਨ ਪਰਾਲੀ ਨੂੰ ਨਾ ਸਾੜਣ ਬਦਲੇ ਇਵਜਾਨਾ ਮੰਗਦਾ ਹੈ ਕਿਉਂਕਿ ਕਿਸਾਨ ਦੀ ਜਿਨਸ ਦੀ ਕੀਮਤ ਸਰਕਾਰ ਬੰਦੀ ਹੈ ਮਿਹਨਤ ਕਿਸਾਨ ਕਰਦਾ ਹੈ ਪਰਾਲੀ ਵਾਹਨ ਤੇ ਵੀ ਮਿਹਨਤ ਹੁੰਦੀ ਹੈ ਖਰਚਾ ਹੁੰਦਾ ਹੈ ਜੋ ਜਿਨਸ ਦੇ ਖਰਚੇ ਤੋਂ ਵੱਖ ਹੁੰਦਾ ਹੈ ਸੋ ਸਰਕਾਰ ਕਿਸਾਨ ਨੂੰ ਪ੍ਰਦੂਸ਼ਣ ਰੋਕੂ ਬੋਨਸ 5/ ਰੁਪਏ ਕੁਨਟਲ ਦੇ ਦੇ ਕੇ ਕਿਸਾਨ ਦਾ ਇਵਜਾਨਾ ਪੂਰਾ ਕਰ ਸਕਦੀ ਹੈ।