ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਜਾਣਕਾਰੀ ਦਿੰਦੇ ਹੋਏ।
ਖਰੜ, 22 ਅਕਤੂਬਰ, 2017 : ਉਪ ਮੰਡਲ ਖਰੜ ਅਧੀਨ ਪੈਦੀਆਂ ਅਨਾਜ਼ ਮੰਡੀ ਖਰੜ, ਕੁਰਾਲੀ, ਦਾਊਮਾਜਰਾ, ਖਿਜਰਾਬਾਦ ਵਿਚ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਕੀਤੀਆਂ ਗਈਆਂ ਸਰਕਾਰੀ ਖਰੀਦ ਏਜੰਸੀਆਂ ਵਲੋਂ ਕੱਲ ਤੱਕ 64844 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿਚੋਂ 55107 ਮੀਟਿਰਕ ਟਨ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਇਹ ਜਾਣਕਾਰੀ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਦਿੱਤੀ। ਉਨ•ਾਂ ਦੱਸਿਆ ਕਿ ਕੁਰਾਲੀ ਅਨਾਜ ਮੰਡੀ ਵਿਚ 28758 ਮੀਟਰਿਕ ਟਨ ਝੋਨਾ ਆਇਆ ਸੀ ਜਿਸ ਵਿਚ 25561 ਮੀਟਰਿਕ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਇਸ ਮੰਡੀ ਵਿਚ ਪਨਗਰੇਨ ਵਲੋਂ 12228, ਪਨਸਪ ਨੇ 11621, ਮਾਰਕਫੈਡ ਨੇ 5409 ਮੀਟਰਿਕ ਝੋਨਾ ਖਰੀਦ ਕੀਤਾ ਹੈ। ਅਨਾਜ ਮੰਡੀ ਖਰੜ ਵਿਚ 24624 ਮੀਟਿਰਕ ਝੋਨਾ ਆਇਆ ਸੀ ਜਿਸ ਵਿਚ 20848 ਮੀਟਰਿਕ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਇਸ ਮੰਡੀ ਵਿਚ ਪਨਗਰੇਨ ਨੇ 8353, ਪਨਸਪ ਨੇ 8898, ਪੰਜਾਬ ਐਗਰੋ ਨੇ 7373 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ।
ਐਸ.ਡੀ.ਐਮ.ਖਰੜ ਨੇ ਅੱਗੇ ਦੱਸਿਆ ਕਿ ਖਿਜ਼ਰਾਬਾਦ ਮੰਡੀ ਵਿਚ ਕੁਲ 9297 ਮੀਟਰਿਕ ਟਨ ਵਿਕਣ ਲਈ ਆਇਆ ਜਿਸ ਵਿਚ 6600 ਮੀਟਰਿਕ ਟਨ ਦੀ ਲਿਫਟਿੰਗ ਹੋ ਚੁੱਕੀਹੈ। ਇਸ ਮੰਡੀ ਵਿਚ ਐਫ.ਸੀ.ਆਈ. ਵਲੋਂ 2422, ਪੰਜਾਬ ਐਗਰੋ ਵਲੋਂ 6875 ਮੀਟਰਿਕ ਟਨ ਦੀ ਖਰੀਦ ਕੀਤੀ ਗਈ ਹੈ। ਐਸ.ਡੀ.ਐਮ ਖਰੜ ਸ੍ਰੀਮਤੀ ਬਰਾੜ ਨੇ ਅੱਗੇ ਦੱਸਿਆ ਕਿ ਸਬ ਡਵੀਜ਼ਨ ਦੀਆਂ ਇਨਾਂ ਸਾਰੀਆਂ ਮੰਡੀਆਂ ਵਿਚ 17 ਅਕਤੂਬਰ ਤੱਕ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ ਅਤੇ ਬਾਕੀ ਦਿਨਾਂ ਦੀ ਅਦਾਇਗੀ ਵੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਨੂੰ ਲੈ ਕੇ ਪਹਿਲਾਂ ਹੀ ਸਬ ਡਵੀਜਨ ਤੇ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਸਨ ਤਾਂ ਕਿ ਕਿਸੇ ਵੀ ਮੰਡੀ ਵਿਚ ਝੋਨੇ ਦੀ ਖਰੀਦ ਕਰਨ ਸਮੇਂ ਕਿਸਾਨ, ਆੜ•ਤੀ ਅਤੇ ਖਰੀਦ ਏਜੰਸੀ ਨੂੰ ਕਿਸੇ ਤਰ•ਾਂ ਕੋਈ ਪ੍ਰੇਸ਼ਾਨੀ ਨਾ ਆਵੇ।