ਵਿਜੇਪਾਲ ਬਰਾੜ
ਚੰਡੀਗੜ੍ਹ, 21 ਅਕਤੂਬਰ, 2017
ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਰਲੇਵੇਂ ਦਾ ਫੈਸਲਾ 30 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਆਈ.ਏ.ਐਸ ਅਧਿਕਾਰੀ ਕ੍ਰਿਸ਼ਨਾ ਕੁਮਾਰ ਨੇ ਿੲਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਕਾਰ ਿੲਹ ਫੈਸਲਾ ਸਿਰਫ ਿੲੱਕ ਕਿਲੋਮੀਟਰ ਦੇ ਏਰੀਏ ਵਿੱਚ ਪੈਂਦੇ ਸਕੂਲਾਂ ਚ ਲਾਗੂ ਕਰਨ ਜਾ ਰਹੀ ਹੈ ।
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਕੁਮਾਰ ਨੇ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਵੱਖ ਵੱਖ ਜ਼ਿਲਿਆਂ ਦੇ 800 ਪ੍ਰਾਇਮਰੀ ਸਕੂਲਾਂ ਦੇ ਰਲੇਵੇਂ ਦਾ ਫੈਸਲਾ ਸਿਰਫ ਉਹਨਾਂ ਸਕੂਲਾਂ ਲਈ ਲਿਆ ਗਿਆ ਹੈ ਜੋ ਿੲੱਕ ਕਿਲੋਮੀਟਰ ਦੇ ਦਾਇਰੇ ਚ ਆਂਉਦੇ ਨੇ ਤੇ ਜਿੱਥੇ 20 ਤੋਂ ਘੱਟ ਬੱਚੇ ਹਨ । ਉਹਨਾਂ ਭਰੋਸਾ ਦਿੱਤਾ ਕਿ ਕਿਸੇ ਵੀ ਬਣਚੇ ਨੂੰ ਿੲੱਕ ਕਿਲੋਮੀਟਰ ਤੋਂ ਵੱਧ ਦਾ ਸਫਰ ਕਰਕੇ ਸਕੂਲ ਨਹੀਂ ਜਾਣਾ ਪਵੇਗਾ । ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੂਬੇ ਵਿੱਚ ਬਹੁਤ ਸਾਰੇ ਸਕੂਲ ਅਜਿਹੇ ਹਨ ਜਿੱਥੇ ਬੱਚੇ 3 ਹਨ ਤੇ ਅਧਿਆਪਕ 2 । ਿੲਸਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਿੲੱਕ ਕਿਲੋਮੀਟਰ ਦੇ ਦਾਇਰੇ ਚ ਪੈ ਦੇ ਅਜਿਹੇ ਸਕੂਲਾਂ ਨੂੰ ਿੲਕੱਠਾ ਕਰ ਦਿੱਤਾ ਜਾਵੇ ।
ਕ੍ਰਿਸ਼ਨ ਕੁਮਾਰ ਨੇ ਿੲਹ ਵੀ ਸਪੱਸ਼ਟ ਕੀਤਾ ਹੈ ਕਿ ਿੲਸ ਫੈਸਲੇ ਨਾਲ ਅਧਿਆਪਕਾਂ ਦੇ ਅਧਿਕਾਰਾਂ ਦੀ ਕਿਸੇ ਵੀ ਤਰਾਂ ਉਲੰਘਣਾ ਨਹੀਂ ਹੋਵੇਗੀ, ਉਹਨਾਂ ਦੇ ਤਬਾਦਲੇ ਉਹਨਾਂ ਦੀ ਸਹੂਲੀਅਤ ਮੁਤਾਬਿਕ ਹੀ ਪਾਰਦਰਸ਼ੀ ਤਰੀਕੇ ਨਾਲ ਕੀਤੇ ਜਾਣਗੇ । ਨਾਲ ਹੀ ਜੇਕਰ ਕਿਸੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੱਧ ਜਾਏਗੀ ਤਾਂ ਉਹਨਾਂ ਸਕੂਲਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਜਾਏਗਾ ।