ਅਰੁਣਾਂਚਲ ਦੇ ਮੁਖ ਮੰਤਰੀ ਪ੍ਰੇਮ ਖੰਡੁ ਵਿਧਾਨ ਸਭਾ ਵਿਚ ਮਤਾ ਪੇਸ਼ ਕਰਦੇ ਹੋਏ ( ਟਵਿੱਟਰ ਫੋਟੋ )
ਅਰੁਣਾਚਲ ਨੇ ਮੰਗਿਆ ਅਫਸਰਾਂ ਦਾ ਵੱਖਰਾ ਕੈਡਰ, ਮਤਾ ਪਾਸ
ਵਿਜੇਪਾਲ ਬਰਾੜ
ਚੰਡੀਗੜ੍ਹ, 21 ਅਕਤੂਬਰ, 2017 :
ਅਰੁਣਾਚਲ ਪ੍ਰਦੇਸ਼ ਨੇ ਵੀ ਗੋਆ ਤੇ ਮਿਜੋਰਮ ਦੀ ਤਰਜ਼ ਤੇ ਆਈ.ਏ.ਐਸ , ਆਈ.ਪੀ.ਐਸ ਤੇ ਆਈ ਐਫ ਐਸ ਅਫਸਰਾਂ ਦੇ ਵੱਖਰੇ ਕਾਡਰ ਦੀ ਮੰਗ ਕੀਤੀ ਹੈ ਜਿਸ ਸਬੰਧੀ ਿੲੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ।
ਨਿਊਜ ਪੋਰਟਲ ‘ਦ ਵਾਇਰ’ ਦੀ ਰਿਪੋਰਟ ਦੇ ਮੁਤਾਬਿਕ ਅਰੁਣਾਚਲ ਪ੍ਰਦੇਸ਼ ਦੇ ਮੁੱਖਮੰਤਰੀ ਪੇਮਾ ਖੰਡੂ ਨੇ ਕਿਹਾ ਹੈ ਕਿ ਅਰੁਣਾਚਲ ਦੇ ਵੱਖਰਾ ਸੂਬਾ ਬਨਣ ਦੇ 30 ਸਾਲ ਪੂਰੇ ਹੋਣ ਤੇ ਵਿਕਾਸ ਦੀ ਰਫਤਾਰ ਨੂੰ ਸਹੀ ਤਰੀਕੇ ਨਾਲ ਅੱਗੇ ਲਿਜਾਣ ਲਈ ਵੱਖਰਾ ਕਾਡਰ ਹੁਣ ਸਮੇਂ ਦੀ ਲੋੜ ਹੈ । ਖੰਡੂ ਦੇ ਮੁਤਾਬਿਕ ਉਹਨਾਂ ਦੀ ਮੰਗ ਕੋਈ ਵੱਖਰੀ ਨਹੀਂ ਹੈ ਕਿਉਂਕਿ ਗੋਆ ਤੇ ਮਿਜ਼ੋਰਮ ਵੀ ਕੇਂਦਰ ਕੋਲ ਆਪਣੀ ਿੲਹ ਮੰਗ ਰੱਖ ਚੁੱਕੇ ਨੇ । ਿੲਸ ਮੰਗ ਦਾ ਤਰਕ ਮੁੱਖਮੰਤਰੀ ਵੱਲੋਂ ਿੲਹ ਦਿੱਤਾ ਗਿਆ ਹੈ ਕਿ ਮੌਜੂਦਾ ਨਿਯਮਾਂ ਦੇ ਮੁਤਾਬਿਕ ਸੂਬੇ ਵਿੱਚ ਿੲਹਨਾਂ ਅਧਿਕਾਰੀਆਂ ਦੀ ਤਾਇਨਾਤੀ ਥੋੜੇ ਸਮੇਂ ਲਈ ਹੁੰਦੀ ਹੈ ਜਿਸ ਕਰਕੇ ਉਹ ਨਾਂ ਤਾਂ ਉਥੋਂ ਦੇ ਵਸਨੀਕਾਂ ਨੂੰ ਚੰਗੀ ਤਰਾਂ ਸਮਝ ਪਾਂਉਦੇ ਨੇ ਤੇ ਨਾਂ ਹੀ ਸੂਬੇ ਦੇ ਵਿਕਾਸ ਕਾਰਜਾਂ ਦਾ ਪੂਰੀ ਤਰਾਂ ਨਿਰੀਖਣ ਕਰ ਪਾਂਉਦੇ ਨੇ ਲਿਹਾਜ਼ਾ ਸੂਬੇ ਦਾ ਵੱਖਰਾ ਸਥਾਈ ਕਾਡਰ ਹੋਣਾ ਬੇਹਦ ਜ਼ਰੂਰੀ ਹੈ ।
ਮੌਜੂਦਾ ਸਮੇਂ ਚ ਅਰੁਣਾਚਲ ਪ੍ਰਦੇਸ਼ ਵਿੱਚ ਉੱਤਰ-ਪੂਰਬੀ ਰਾਜਾਂ ਅਰੁਣਾਚਲ, ਗੋਆ, ਮਿਜ਼ੋਰਮ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾ ਦੇ ਸਮੂਹ ਦੇ ਤਹਿਤ ਸਿਵਲ ਸਰਵਿਸਜ਼ ਦੇ ਅਧਿਕਾਰੀਆਂ ਦੀ ਤਾਇਨਾਤੀ ਹੁੰਦੀ ਹੈ ਜਿਸਨੂੰ ਏਜੀਐਮਯੂਟੀ ਕਹਿੰਦੇ ਨੇ ।