ਚੰਡੀਗੜ੍ਹ, 12 ਅਕਤੂਬਰ, 2017 : ਫਿਊਚਰ ਗਰੁੱਪ ਦੀ ਪ੍ਰਮੁੱਖ ਸੂਪਰਮਾਰਕੀਟ ਚੇਨ - ਬਿੱਗ ਬਜ਼ਾਰ ਨੇ, ਜਿਸਦੇ ਭਾਰਤ 'ਚ 240 ਨਾਲੋਂ ਜ਼ਿਆਦਾ ਸਟੋਰ ਹਨ, ਫੈਸਟੀਵਲ ਸੀਜਨ ਦੀ ਵਿਕਰੀ ਦੇ ਲਈ ਜਿਯਓਮੀ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਸਾਂਝੇਦਾਰੀ ਦੇ ਮਾਧਿਅਮ ਨਾਲ ਰੇਡਮੀ ਨੋਟ 4 ਅਤੇ ਰੇਡਮੀ 4 ਦੇਸ਼ ਦੇ ਸਾਰੇ ਬਿੱਗ ਬਜ਼ਾਰ ਸਟੋਰਾਂ 'ਚ ਆਕਰਸ਼ਕ ਆਫਰ ਦੇ ਨਾਲ ਉਪਲਬਧ ਰਹਿਣਗੇ। ਬਿੱਗ ਬਜ਼ਾਰ ਕਈ ਸਾਲਾਂ ਦੇ ਬਾਅਦ ਸਮਾਰਟਫੋਨ ਦੀ ਰਿਟੇਲ ਵਿਕਰੀ 'ਚ ਵਾਪਿਸ ਆਇਆ ਹੈ।
ਬਿੱਗ ਬਜ਼ਾਰ ਇੱਕ ਮਸ਼ਹੂਰ ਬ੍ਰਾਂਡ ਹੈ ਅਤੇ ਇੱਕ ਮੋਹਰੀ ਸੂਪਰਮਾਰਕੀਟ ਚੇਨ ਹੈ। ਇਹ ਸਾਰਿਆਂ ਨੂੰ ਕਿਫਾਇਤੀ ਅਤੇ ਉੱਚ ਕੁਆਲਿਟੀ ਦੇ ਉਤਪਾਦ ਉਪਲਬਧ ਕਰਾਉਣ ਦੇ ਸਿਧਾਂਤ 'ਤੇ ਚੱਲ ਰਿਹਾ ਹੈ। ਸਾਰਿਆ ਨੂੰ ਕੁਝ ਨਵਾਂ ਦੇਣ ਦੀ ਨਜ਼ਰ ਨਾਲ ਜਿਯਾਓਮੀ ਉੱਚ ਪੱਧਰ ਦੀ ਪ੍ਰੋਦੋਗਿਕੀ ਸਾਰੇ ਗ੍ਰਾਹਕਾਂ ਨੂੰ ਉਪਲਬਧ ਕਰਵਾ ਰਿਹਾ ਹੈ। ਬਿੱਗ ਬਜ਼ਾਰ ਦੀ ਸਭ ਤੋਂ ਵੱਡੀ ਫੈਸਟੀਵਲ ਸੇਲ ਦੇ ਲਈ ਇਹ ਦੋਵੇਂ ਬ੍ਰਾਂਡ 240 ਸਟੋਰਾਂ 'ਚ ਇਕੱਠੇ ਆ ਰਹੇ ਹਨ ਅਤੇ ਸਾਰੇ ਬਿੱਗ ਬਜ਼ਾਰ ਸਟੋਰਾਂ 'ਚ ਰੈਡਮੀ ਨੋਟ 4 ਅਤੇ ਰੇਡਮੀ 4 ਸਮਾਰਟਫੋਨ ਉਪਲਬਧ ਰਹਿਣਗੇ।
ਗ੍ਰਾਹਕ 9999 ਰੁਪਏ ਤੋਂ ਸ਼ੁਰੂ ਹੋਣ ਵਾਲੀ ਖਾਸ ਕੀਮਤ 'ਤੇ ਰੈਡਮੀ ਨੋਟ 4 ਅਤੇ ਰੈਡਮੀ 4 ਖਰੀਦ ਸਕਦੇ ਹਨ। ਇਸ ਤੋਂ ਇਲਾਵਾ, ਗ੍ਰਾਹਕ ਇਨ੍ਹਾਂ ਸਮਾਰਟਫੋਨਾਂ ਨੂੰ ਬਜਾਜ ਫਿਨਸਰਵ ਦੇ ਸਹਿਯੋਗ ਨਾਲ ਨੋ ਕਾਸਟ ਈਐਮਆਈ ਆਫਰ ਦੇ ਜਰੀਏ ਵੀ ਪ੍ਰਾਪਤ ਕਰ ਸਕਦੇ ਹਨ। ਆਈਸੀਆਈਸੀਆਈ ਬੈਂਕ ਦੇ ਕਰੈਡਿਟ ਅਤੇ ਡੈਬਿਟ ਕਾਰਡ ਧਾਰਕ ਇਨ੍ਹਾਂ ਉਤਪਾਦਾਂ 'ਤੇ 6 ਪ੍ਰਤੀਸ਼ਤ ਦੀ ਵਾਧੂ ਛੂਟ ਪ੍ਰਾਪਤ ਕਰ ਸਕਦੇ ਹਨ।
ਸਾਂਝੇਦਾਰੀ ਦੇ ਬਾਰੇ 'ਚ ਬੋਲਦੇ ਹੋਏ, ਬਿੱਗ ਬਜ਼ਾਰ ਦੇ ਸੀਈਓ, ਸ਼੍ਰੀ ਸਦਾਸ਼ਿਵ ਨਾਇਕ ਨੇ ਕਿਹਾ, 'ਅਸੀਂ ਜਿਯਾਓਮੀ ਦੇ ਨਾਲ ਪਾਰਟਨਰਸ਼ਿਪ ਕਰਕੇ ਬਹੁਤ ਖੁਸ਼ ਹਾਂ, ਕਿਉਂਕਿ ਇਸ ਨਾਲ ਸਾਨੂੰ ਆਪਣੇ ਸਾਰੇ ਉਪਭੋਗਤਾਵਾਂ ਨੂੰ ਕੁਝ ਹੋਰ ਰੋਮਾਂਚਕ ਉਤਪਾਦਾਂ ਦੀ ਪੇਸ਼ਕਸ਼ ਦਾ ਮੌਕਾ ਮਿਲੇਗਾ। ਕਿਉਂਕਿ ਸਾਲ ਦੇ ਇਸ ਸਮੇਂ ਨੂੰ ਕੀਮਤੀ ਖਰੀਦਾਰੀ ਕਰਨ ਦੇ ਲਈ ਵੀ ਸ਼ੁੱਭ ਮੰਨਿਆ ਜਾਂਦਾ ਹੈ, ਇਸ ਲਈ ਗ੍ਰਾਹਕ ਇਸ ਸੀਮਿਤ ਸਟਾਕ ਪ੍ਰਸਤਾਵ ਦਾ ਲਾਭ ਲੈ ਸਕਦੇ ਹਨ।'
ਜਿਯਾਓਮੀ ਇੰਡੀਆ ਦੇ ਸਾਊਥ ਅਤੇ ਈਸਟ ਆਫਲਾਈਨ ਸੇਲਸ ਪ੍ਰਮੁੱਖ, ਸ਼੍ਰੀ ਸੁਨੀਲ ਬਾਬੂ ਨੇ ਕਿਹਾ, 'ਅਸੀਂ ਬਿੱਗ ਬਜ਼ਾਰ ਦੇ ਨਾਲ ਕੰਮ ਕਰਕੇ ਖੁਸ਼ ਹਾਂ, ਕਿਉਂਕਿ ਇਹ ਭਾਰਤ ਦੀ ਮੋਹਰੀ ਰਿਟੇਲ ਚੇਨਸ 'ਚੋਂ ਇੱਕ ਹੈ। ਬਿੱਗ ਬਜ਼ਾਰ ਭਾਰਤ ਦੇ ਘਰ ਘਰ 'ਚ ਇੱਕ ਮਸ਼ਹੂਰ ਨਾਂਅ ਹੈ ਅਤੇ ਇਸਨੂੰ ਆਮ ਜਨਤਾ ਦੇ ਬ੍ਰਾਂਡ ਦੇ ਰੂਪ 'ਚ ਜਾਣਿਆ ਜਾਂਦਾ ਹੈ, ਜਿਹੜਾ ਪੈਸੇ ਦੀ ਪੂਰੀ ਕੀਮਤ ਪ੍ਰਦਾਨ ਕਰਦਾ ਹੈ। ਤਿਉਹਾਰੀ ਵਿਕਰੀ ਦੇ ਲਈ ਸਾਡੀ ਸਾਂਝੇਦਾਰੀ ਦਾ ਇੱਕ ਪ੍ਰਮੁੱਖ ਕਾਰਨ ਸੀ ਆਪਣੇ ਉਪਭੋਗਤਾਵਾਂ ਦੇ ਬਾਰੇ 'ਚ ਸਾਡਾ ਇੱਕੋ ਜਿਹਾ ਦ੍ਰਿਸ਼ਟੀਕੋਣ। ਅਸੀਂ ਬਿੱਗ ਬਜ਼ਾਰ ਦੀ ਸਹਾਇਤਾ ਨਾਲ ਜਿਯਾਓਮੀ ਤਕਨੀਕ ਦੇ ਨਾਲ ਅੱਗੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਰੱਖਣ ਦੀ ਆਸ ਰੱਖਦੇ ਹਾਂ।'
ਜਿਯਾਓਮੀ ਰੇਡਮੀ 4 ਅਤੇ ਰੇਡਮੀ ਨੋਟ 4 ਦੀ ਬੈਟਰੀ ਦੋ ਦਿਨ ਤੱਕ ਚੱਲਦੀ ਹੈ ਅਤੇ ਇਸਦਾ 13 ਮੈਗਾਪਿਕਸਲ ਕੈਮਰਾ, ਐਕਸਪੈਂਡੇਬਲ ਮੈਮਰੀ ਅਤੇ ਸਟਾਈਲਿਸ਼ ਮੈਟ ਫਿਨਿਸ਼ ਗ੍ਰਾਹਕਾਂ ਦੇ 'ਚ ਮਸ਼ਹੂਰ ਹੈ। ਜਿਯਾਓਮੀ ਸਮਾਰਟਫੋਨ ਭਾਰਤ 'ਚ ਬਿੱਗ ਬਜ਼ਾਰ ਦੇ ਸਾਰੇ ਸਟੋਰਾਂ 'ਤੇ ਸੀਮਿਤ ਸਟਾਕ 'ਚ ਉਪਲਬਧ ਹੈ, ਇਸ ਲਈ ਸਟਾਕ ਖਤਮ ਹੋਣ ਤੋਂ ਪਹਿਲਾਂ ਇਸ ਪੇਸ਼ਕਸ਼ ਦਾ ਲਾਭ ਲਿਆ ਜਾ ਸਕਦਾ ਹੈ।
ਰੇਡਮੀ ਨੋਟ 4 ਪ੍ਰੀਮੀਅਮ ਮੈਟਲ ਬਾਡੀ ਅਤੇ ਚਮਕਦਾਰ ਐਲੂਮੀਨੀਅਮ ਲਾਈਨਾਂ ਦੇ ਨਾਲ ਮਿਲ ਰਿਹਾ ਹੈ। ਇਸ 'ਚ 2.5 ਡੀ ਦਾ ਘੁਮਾਅਦਾਰ ਕੱਚ ਲੱਗਿਆ ਹੈ, ਕਿਨਾਰੇ ਪਤਲੇ ਹਨ ਅਤੇ ਇਸਨੂੰ ਹੱਥ 'ਚ ਫੜ੍ਹਨਾ ਅਸਾਨ ਹੈ।
ਰੈਡਮੀ ਨੋਟ 4 ਕਵਾਲਕੋਮ ਸਨੈਪਡਰੈਗਨ 625 ਪ੍ਰੋਸੈਸਰ ਵੱਲੋਂ ਸੰਚਾਲਿਤ ਹੈ ਲਗਾਤਾਰ ਚੱਲਣ ਵਾਲਾ ਫੋਨ ਹੈ। ਸਨੈਪਡਰੈਗਨ 625 ਚਿਪਸੇਟ ਵਾਲਾ ਪਹਿਲਾ ਅਜਿਹਾ ਫੋਨ ਹੈ ਜਿਸ 'ਚ 14 ਐਨਐਮ ਫਿਨਫੇਟ ਟੈਕਨੋਲਾਜੀ ਦੀ ਵਰਤੋਂ ਕੀਤੀ ਗਈ ਹੈ। ਇਹ 28 ਐਨਐਮ ਪ੍ਰੋਦੋਗਿਕੀ 'ਤੇ ਅਧਾਰਿਤ ਪ੍ਰੋਸੈਸਰ ਦੇ ਕਾਰਨ ਕਾਫੀ ਸ਼ਕਤੀਸ਼ਾਲੀ ਹੈ। ਨਤੀਜਨ, ਰੇਡਮੀ ਨੋਟ 4 ਦੀ 4100 ਐਮਏਐਚ ਦੀ ਬੈਟਰੀ ਰੈਡਮੀ ਨੋਟ 3 ਦੀ ਤੁਲਨਾਂ 'ਚ 25 ਪ੍ਰਤੀਸ਼ਤ ਜ਼ਿਆਦਾ ਚੱਲਦੀ ਹੈ। ਰੈਡਮੀ ਨੋਟ 4 ਫਿਲਹਾਲ ਭਾਰਤ ਦਾ ਸਭ ਤੋਂ ਜ਼ਿਆਦਾ ਸ਼ਿਪਮੈਂਟ ਵਾਲਾ ਸਮਾਰਟਫੋਨ ਹੈ। ਜਿਯਾਓਮੀ ਨੇ ਛੇ ਮਹੀਨਿਆਂ ਤੋਂ ਘੱਟ ਸਮੇਂ 'ਚ 50 ਲੱਖ ਨਾਲੋਂ ਜ਼ਿਆਦਾ ਸਮਾਰਟਫੋਨ ਵੇਚੇ ਹਨ। ਆਈਡੀਸੀ ਦੀ 2017 ਦੀ ਦੂਜੀ ਤਿਮਾਹੀ ਦੇ ਸਮਾਰਟਫੋਨ ਟਰੈਕਰ ਦੇ ਅਨੁਸਾਰ, ਭਾਰਤੀ ਸਮਾਰਟਫੋਨ ਉਦਯੋਗ ਦੇ ਇਤਿਹਾਸ 'ਚ ਰੈਡਮੀ ਨੋਟ 4 ਦੇਸ਼ ਦਾ ਪਹਿਲਾ ਸਭ ਤੋਂ ਜ਼ਿਆਦਾ ਸ਼ਿਪਮੈਂਟ ਵਾਲੋ ਸਮਾਰਟਫੋਨ ਹੈ।
ਰੇਡਮੀ 4 ਪੰਚ ਇੰਚ ਦੀ ਮੈਟਲ ਬਾਡੀ ਵਾਲਾ ਫੋਨ ਹੈ, ਜਿਸ 'ਚ ਫਿੰਗਰਪ੍ਰਿੰਟ ਸੈਂਸਰ ਲੱਗਿਆ ਹੈ। ਇਸ 'ਚ ਸੋਹਣੇ ਡਿਜਾਇਨ ਦੇ ਨਾਲ 2.5 ਡੀ ਘੁਮਾਅ ਵਾਲਾ ਕੱਚ ਹੈ ਜਿਹੜਾ ਫੋਨ ਨੂੰ ਸੂਪਰ ਸਰੂਚੀਪੂਰਣ ਅਤੇ ਅਰਾਮਦਾਇਕ ਬਣਾਉਂਦਾ ਹੈ। ਕਵਾਲਕੋਮ ਸਨੈਪਡਰੈਗਨ 435 ਆਕਟਾਕੋਰ ਪ੍ਰੋਸੈਸਰ ਅਤੇ ਐਡ੍ਰੇਨੋ 505 ਜੀਪੀਯੂ ਵੱਲੋਂ ਸੰਚਾਲਿਤ, ਰੇਡਮੀ 4 ਹਾਈ ਪਰਫਾਰਮੈਂਸ ਵਾਲੀ ਗੇਮਿੰਗ ਅਤੇ ਮਲਟੀਟਾਸਕਿੰਗ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਰੈਡਮੀ 4 'ਚ 4100 ਐਮਏਐਚ (ਟਿਪ) ਦੀ ਬੈਟਰੀ ਫਿੱਟ ਹੈ ਜਿਹੜੀ ਦੋ ਦਿਨ ਤੱਕ ਚੱਲਦੀ ਹੈ।
ਬਿੱਗ ਬਜ਼ਾਰ ਦੇ ਬਾਰੇ 'ਚ:
ਬਿੱਗ ਬਜ਼ਾਰ ਫਿਊਚਰ ਗਰੁੱਪ ਦੀ ਫਲੈਗਸ਼ਿਪ ਹਾਇਪਰਮਾਰਕੀਟ ਰਿਟੇਲ ਚੇਨ ਹੈ, ਜਿਹੜੀ ਦੇਸ਼ ਭਰ 'ਚ 124 ਨਾਲੋਂ ਜ਼ਿਆਦਾ ਸ਼ਹਿਰਾਂ 'ਚ ਮੌਜ਼ੂਦ ਹੈ। ਭਾਰਤ ਨੂੰ ਸੋਹਣਾ ਬਣਾਉਣ ਦੇ ਆਪਣੇ ਆਦਰਸ਼ ਵਾਕ ਦੇ ਨਾਲ, ਬਿੱਗ ਬਜ਼ਾਰ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਰੇ ਉਤਪਾਦ ਵਧੀਆ ਕੁਆਲਿਟੀ ਦੇ ਹੋਣ ਅਤੇ ਸਭ ਤੋਂ ਘੱਟ ਕੀਮਤਾਂ 'ਚ ਉਪਲਬਧ ਹੋਣ। ਬਿੱਗ ਬਜ਼ਾਰ 'ਚ ਘੱਟ ਕੀਮਤ 'ਚ ਜ਼ਿਆਦਾ ਦੇ ਵਾਅਦੇ ਦੇ ਨਾਲ, ਜ਼ਿਆਦਾਤਰ ਭਾਰਤੀ ਉਪਭੋਗਤਾਵਾਂ ਦੇ ਕੰਮ ਦੀ 1.6 ਲੱਖ ਨਾਲੋਂ ਜ਼ਿਆਦਾ ਪ੍ਰੋਡਕਟ ਰੇਂਜ ਮੌਜ਼ੂਦ ਹੈ। ਇਹ ਵੈਲਿਊ ਐਡਿਡ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਖਾਸ ਛੂਟ ਅਤੇ ਆਫਰ ਇੱਥੇ ਸਮੇਂ ਸਮੇਂ 'ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ।
ਜਿਯਾਓਮੀ ਇੰਡੀਆ ਦੇ ਬਾਰੇ 'ਚ:
ਜਿਯਾਓਮੀ ਦੀ ਸਥਾਪਨਾ 2010 'ਚ ਇੱਕ ਸਭ ਦੇ ਲਈ ਨਵੇਂਪਣ ਦੇ ਵਿਜਨ ਦੇ ਅਧਾਰ 'ਤੇ ਇੱਕ ਸੀਰੀਅਲ ਉਦਮੀ ਲੇਈ ਜੂਨ ਵੱਲੋਂ ਕੀਤੀ ਗਈ ਸੀ। ਕੰਪਨੀ ਦਾ ਵਿਸ਼ਵਾਸ ਹੈ ਕਿ ਅਤਿਅਧੁਨਿਕ ਪ੍ਰੋਦੋਗਿਕੀ ਦੇ ਨਾਲ ਨਿਰਮਿਤ ਹਾਈ ਕੁਆਲਿਟੀ ਵਾਲੇ ਉਤਪਾਦ ਹਰ ਕਿਸੇ ਦੇ ਲਈ ਅਸਾਨ ਬਣਾਉਣੇ ਚਾਹੀਦੇ ਹਨ। ਕੰਪਨੀ ਆਪਣੇ ਪ੍ਰਸ਼ੰਸਕਾਂ ਦੇ ਲਈ ਵਧੀਆ ਹਾਰਡਵੇਅਰ, ਸਾਫਟਵੇਅਰ ਅਤੇ ਇੰਟਰਨੈਟ ਸੇਵਾਵਾਂ ਦਿੰਦੀ ਹੈ। ਇਸਦੀ ਉਤਪਾਦ ਲੜੀ 'ਚ ਮੀ ਅਤੇ ਰੈਡਮੀ ਸਮਾਰਟਫੋਨ, ਮੀ ਟੀਵੀ ਸ਼ਾਮਿਲ ਹਨ।