ਫ਼ਿਰੋਜ਼ਪੁਰ ਵਿਖੇ ਸਕੂਲੀ ਵਾਹਨਾ ਦੀ ਚੈਕਿੰਗ ਕਰਦੇ ਜ਼ਿਂਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਅਧਿਕਾਰੀ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 12 ਅਕਤੂਬਰ, 2017 : ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਂਲ੍ਹਾ ਬਾਲ ਸੁਰੱਖਿਆ ਯੂਨਿਟ ਫ਼ਿਰੋਜ਼ਪੁਰ ਵੱਲੋਂ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸ਼ਰਤਾਂ ਪੂਰੀਆਂ ਨਾ ਕਰਦੀਆਂ ਸਕੂਲ ਬੱਸਾਂ ਦੇ ਚਲਾਨ ਕੱਟੇ ਗਏ । ਇਹ ਜਾਣਕਾਰੀ ਬਾਲ ਸੁਰੱਖਿਆ ਅਗ਼ਸਰ ਮੈਡਮ ਜਸਵਿੰਦਰ ਕੌਰ (ਐਨ.ਆਈ.ਸੀ) ਨੇ ਦਿੰਦਿਆਂ ਦੱਸਿਆ ਕਿ ਸੇਫ਼ ਸਕੂਲ ਵਾਹਨ ਟੀਮ ਵੱਲੋਂ ਜੋਸਫ ਕਾਨਵੈਂਟ ਸਕੂਲ ਫ਼ਿਰੋਜ਼ਪੁਰ ਛਾਉਣੀ ਦੀਆਂ ਪੰਜ ਬੱਸਾਂ, ਡੀ.ਸੀ ਮਾਡਲ ਸਕੂਲ ਦੀਆਂ ਸੱਤ ਬੱਸਾਂ, ਦੂਨ ਜੂਨੀਅਰ ਸਕੂਲ ਦੀਆਂ ਪੰਜ ਬੱਸਾਂ, ਸਾਂਤੀ ਵਿੱਦਿਆ ਮੰਦਰ ਸਕੂਲ ਦੀਆਂ ਤਿੰਨ ਬੱਸਾਂ, ਅਕਾਲ ਅਕੈਡਮੀ ਪਿੰਡ ਭੜ੍ਹਾਣਾ ਦੀਆ ਦੋ ਬੱਸਾਂ, ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਦੀਆਂ ਦੋ ਬੱਸਾਂ ਅਤੇ ਗੁਰੂ ਰਾਮ ਦਾਸ ਪਬਲਿਕ ਸਕੂਲ ਅਰਮਾਨਪੁਰਾਂ ਦੀਆਂ ਦੋ ਬੱਸਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਵਿੱਚ ਨਾ ਤਾਂ ਸੀ.ਸੀ.ਟੀ.ਵੀ.ਕੈਮਰਾ ਸੀ, ਨਾ ਹੀ ਸਪੀਡ ਗਵਰਨਰ ਸੀ ਅਤੇ ਕੁੱਝ ਬੱਸਾਂ ਵਿੱਚ ਸੀਟਾਂ ਵੀ ਫੱਟਿਆਂ ਦੀਆਂ ਸਨ, ਜਿਸ ਦੇ ਚੱਲਦਿਆਂ ਟੀਮ ਵੱਲੋਂ ਚਲਾਨ ਕੀਤੇ ਗਏ।
ਉਨ੍ਹਾਂ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਡਰਾਈਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਕਿਹਾ ਤਾਂ ਜੋ ਸਕੂਲੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕੇ। ਇਸ ਤੋਂ ਇਲਾਵਾ ਡਰਾਈਵਰ ਕੋਲ ਵਾਹਨ ਦੇ ਕਾਗਜ਼ ਪੱਤਰ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਤਨਾਮ ਸਿੰਘ, ਬਲਦੇਵ ਕ੍ਰਿਸ਼ਨ, ਮੁਨਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਮੇਜ ਸਿੰਘ ਵੀ ਮੌਜੂਦ ਸਨ।