ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 20 ਸਤੰਬਰ, 2017 : ਖੇਤੀ ਦੇ ਧੰਦੇ ਨੂੰ ਪ੍ਰ੍ਰਫੁੱਲਤ ਕਰਨ ਲਈ ਅਤੇ ਪਿੰਡਾ ਵਿਚ ਵੱਸ ਰਹੇ ਲੋਕਾਂ ਨੂੰ ਸਸਤੀਆਂ ਘੇਰਲੂ ਵਸਤੂਆਂ ਉਪਲਬੱਧ ਕਰਵਾਉਣ ਲਈ ਅੱਜ ਪਿੰਡ ਖੇੜੀ ਨੋਧ ਸਿੰਘ ਵਿਖੇ ਪੇਂਡੂ ਬਜ਼ਾਰ ਦੀ ਸ਼ੁੁਰੂਆਤ ਬਲਜੀਤ ਸਿੰਘ ਭੁੱਟਾ ਜਿਲ੍ਹਾ ਪ੍ਰ਼ੀਸ਼ਦ ਫਤਿਹਗੜ੍ਹ ਸਾਹਿਬ ਨੇ ਕਰਵਾਈ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿਚ ਪੈਂਦਾ ਹੋਣ ਵਾਲੀਆਂ ਸਬਜ਼ੀਆਂ ਵੇਚਣ ਲਈ ਦੂਰ ਦੁਰਾਡੇ ਜਾਣਾ ਪੈਂਦਾ ਸੀ ਪਰ ਹੁਣ ਇਹਨਾਂ ਬਜਾਰਾਂ ਵਿਚ ਕਿਸਾਨ ਸਬਜ਼ੀਆਂ ਵੇਚ ਕੇ ਜ਼ਿਆਦਾ ਮੁਨਾਫਾ ਲੈ ਸਕਦੇ ਹਨ ਅਤੇ ਪਿੰਡਾਂ ਵਿਚ ਵੱਸ ਰਹੇ ਲੋਕਾਂ ਨੂੰ ਉਹਨਾਂ ਦੀ ਘਰਾਂ ਦੇ ਨਜ਼ਦੀਕ ਤਾਜੀਆਂ ਅਤੇ ਸਸਤੀਆਂ ਸਬਜ਼ੀਆਂ ਮੁੱਹਇਆਂ ਹੋਣ ਗਈਆਂ, ਚੈਅਰਮੈਨ ਭੱਟਾ ਨੇ ਕਿਹਾ ਉਹਨਾਂ ਨੇ ਅਜਿਹੇ ਬਜ਼ਾਰ ਉਤਰਪ੍ਰਦੇਸ਼ ਅਤੇ ਉਤਰਾਖੰਡ ਵਿਚ ਲੱਗਦੇ ਦੇਖੇ ਸਨ, ਜਿਹਨਾਂ ਤੋਂ ਉਹਨਾਂ ਰਾਜਾ ਦੇ ਲੋਕ ਅਤੇ ਪੰਚਾਇਤਾਂ ਬਹੁਤ ਵੱਡਾ ਫਾਇਦਾ ਲੈ ਰਹੇ ਹਨ ਅਤੇ ਉਸੇ ਤਰਜ਼ ਉੱਪਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਹਿਲਾਂ ਪਿੰਡ ਚਰਨਾਥਲ ਕਲਾਂ ਤੇ ਅੱਜ ਪਿੰਡ ਖੇੜੀ ਨੋਧ ਸਿੰਘ ਵਿਖੇ ਹਰ ਮੰਗਲਵਾਰ ਨੂੰ ਸਾਮ 3 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਮੰਡੀ ਲੱਗੇਗੀ ਜਿਸ ਵਿੱਚ ਇਲਾਕੇ ਦੋ ਲੋਕ ਘਰੇਲੂ ਵਸਤਾਂ ਖਰੀਦ ਅਤੇ ਵੇਚ ਸਕਣਗੇ ਅਤੇ ਉਹਨਾਂ ਕਿਹਾ ਕਿ ਅਜਿਹੇ ਬਜਾਰ ਹੋਰ ਗ੍ਰਰਾਮ ਪੰਚਾਇਤਾਂ ਦੀ ਮੰਗ ਅਨੁਸਾਰ ਲਗਾਏ ਜਾਣਗੇ, ਇਸ ਮੌਕੇ ਅਵਤਾਰ ਸਿੰਘ ਮੈਂਬਰ ਸ਼ਰੌਮਣੀ ਕਮੇਟੀ ਨੇ ਕਿਹਾ ਕਿ ਪੇਂਡੂ ਇਲਾਕੇ ਦੇ ਬੇਰੁਜਗਾਰ ਲੜਕੇ ਅਤੇ ਲੜਕੀਆਂ ਇਹਨਾਂ ਬਜ਼ਾਰਾਂ ਵਿਚ ਆਪਣਾ ਕਾਰੋਬਾਰ ਕਰਨ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਸ ਮੌਕੇ ਬਲਜਿੰਦਰ ਸਿੰਘ ਬੌੜ ਸਾਬਕਾ ਚੈਅਰਮੈਨ, ਜਗਤਾਰ ਸਿੰਘ ਡਾਇਰੈਕਟਰ ਡੀ.ਸੀ.ਯੁੂ ਫਤਿਹਗੜ੍ਹ ਸਾਹਿਬ, ਦਵਿੰਦਰ ਸਿੰਘ ਮਾਜਰੀ, ਬਲਵਿੰਦਰ ਸਿੰਘ ਰਾਏਪੁਰ ਮੈਂਬਰ ਬਲਾਕ ਸੰਮਤੀ, ਗੁਰਚਰਨ ਸਿੰਘ ਮੁੰਡੀ ਦਮਹੇੜੀ, ਮਨਦੀਪ ਸਿੰਘ ਢੋਲੇਵਾਲ, ਹਰਜਿੰਦਰ ਸਿੰਘ ਸੇਖੋ, ਹਰਪ੍ਰੀਤ ਸਿੰਘ ਹਰਗਣਾਂ, ਗੁਰਮੱਖ ਸਿੰਘ, ਪਰਮਿੰਦਰ ਸਿੰਘ ਡਾਇਰੈਕਟਰ ਕੋਆਪਰੇਟਿਵ ਬੈਂਕ ਫਤਿਹਗੜ੍ਹ ਸਾਹਿਬ, ਇੰਦਰਜੀਤ ਸਿੰਘ ਮੁਲਾਂਪੁਰ, ਗੁਰਜੀਤ ਸਿੰਘ ਜੱਲੋਵਾਲ, ਲਾਲੀ ਮਜੀਠੀਆਂ ਜੱਲੋਵਾਲ, ਸੁਖਵਿੰਦਰ ਸਿੰਘ ਗੰਡੂਆਂ, ਮੋਹਨ ਸਿੰਘ ਕਾਲੇਵਾਲ, ਬਿੱਕਰ ਸਿੰਘ ਉਦਲਪੁਰ ਆਦਿ ਹਾਜਰ ਸਨ।