ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 20 ਸਤੰਬਰ, 2017 : ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸ਼੍ਰਮਦਾਨ ਦਿਵਸ਼ ਦੀ ਪੂਰੇ ਭਾਰਤ ਵਰਸ਼ ਵਿੱਚ ਸ਼ੁਰੂਆਤ ਕਰਵਾਈ ਗਈ, ਇਸ ਮੌਕੇ ਦਫਤਰ ਜਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਵਿਖੇ ਸ. ਬਲਜੀਤ ਸਿੰਘ ਭੁੱਟਾ ਅਤੇ ਸਮੂਹ ਸਟਾਫ ਨੇ ਆਪਣੀ ਜੁੰਮੇਵਾਰੀ ਸਮਝਦੇ ਹੋਏ ਦਫਤਰ ਦੀ ਸਾਫ ਸਫਾਈ ਕੀਤੀ ਇਸ ਮੌਕੇ ਉਨ੍ਹਾਂ ਕਿਹਾ ਜੇ ਅਸੀਂ ਆਪਣੇ ਦੇਸ਼, ਰਾਜ ਸਵੱਛ ਬਣਾਉਣ ਲਈ ਸਾਨੂੰ ਇਸ ਮੁਹਿੰਮ ਨੂੰ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਨੂੰ ਸਾਫ ਸੁਥਰਾ ਰੱਖਣ ਵਿੱਚ ਹਰ ਇੱਕ ਇਨਸਾਨ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਜੇ ਕੋਈ ਇਨ੍ਹਾਂ ਥਾਵਾਂ ਉਤੇ ਗੰਦਗੀ ਫੈਲਾ ਕੇ ਵਾਤਾਵਰਨ ਅਤੇ ਆਲੇ ਦੁਆਲੇ ਨੂੰ ਦੂਸ਼ਿਤ ਕਰ ਰਿਹਾ ਹੈ ਤਾਂ ਉਨ੍ਹਾਂ ਮਹੱਲਿਆਂ ਦੇ ਨਿਵਾਸੀਆਂ ਨੂੰ ਆਪਣਾ ਫਰਜ ਸਮਝਦੇ ਹੋਏ ਅਜਿਹੇ ਲੋਕਾਂ ਨੂੰ ਰੋਕਣ ਦੀ ਜਰੂਰਤ ਹੈ ਅਤੇ ਇਸ ਮੌਕੇ ਚੇਅਰਮੈਨ ਭੁੱਟਾ ਨੇ ਕਿਹਾ ਕਿ ਇਸ ਮੁਹਿੰਮ ਨੂੰ ਹੋਰ ਵਧੀਆਂ ਤਰੀਕੇ ਨਾਲ ਅੱਗੇ ਤੋਰਨ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਨਿਗਰਾਨ ਕਮੇਟੀਆਂ ਬਣਾਈਆਂ ਜਾਣ ਤਾਂ ਕਿ ਅਸੀਂ ਇਸ ਸਵੱਛ ਭਾਰਤ ਮਿਸ਼ਨ ਦਾ ਸੁਨੇਹਾ ਘਰ-ਘਰ ਤੱਕ ਪਹੁੰਚ ਸਕੀਏ। ਇਸ ਮੌਕੇ ਪ੍ਰੀਤਇੰਦਰ ਬੈਂਸ, ਸਕੱਤਰ ਜਿਲ੍ਹਾ ਪ੍ਰੀਸ਼ਦ, ਰਵਿੰਦਰ ਕੌਰ ਸੁਪਰਡੈਂਟ, ਦਿਲਪ੍ਰੀਤ ਸਿੰਘ, ਮੋਹਣ ਸਿੰਘ, ਪ੍ਰਕਾਸ਼ ਸਿੰਘ, ਪ੍ਰੇਮ ਸਿੰਘ ਕੋਆਡੀਨੇਟਰ(ਮਗਨਰੇਗਾ), ਹਰਪ੍ਰੀਤ ਸਿੰਘ ਬਲਾੜੀ ਕਲਾਂ, ਗੁਰਸੇਵਕ ਸਿੰਘ ਸਰਹਿੰਦ, ਹਰਪਿੰਦਰ ਸਿੰਘ ਡਰਾਇਵਰ ਜਿਲ੍ਹਾ ਪ੍ਰੀਸ਼ਦ ਆਦਿ ਹਾਜਰ ਸਨ।