ਪੰਜਾਬ ਦੇ ਸੀਨੀਅਰ ਆਈ ਪੀ ਐਸ ਉਮਰਾਨੰਗਲ ਨੂੰ ਵੱਡਾ ਸਦਮਾ , ਛੋਟਾ ਭਰਾ ਅਮਰੀਕਾ ਵਿਚ ਸੁਰਗਵਾਸ
ਚੰਡੀਗੜ੍ਹ , 23 ਅਗਸਤ , 2017 : ਪੰਜਾਬ ਡੀ ਸੀਨੀਅਰ ਆਈ ਪੀ ਐਸ ਅਤੇ ਆਈ ਜੀ ਪੀ ( ਰੂਲਜ਼ ) ਪਰਮ ਰਾਜ ਸਿੰਘ ਉਮਰਾਨੰਗਲ ਨੂੰ ਉਸ ਵੇਲੇ ਬਹੁਤ ਵੱਡਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਛੋਟੇ ਭਰਾ ਇੰਦਰ ਰਾਜ ਸਿੰਘ ਉਮਰਾਨੰਗਲ ਦੀ ਅਚਾਨਕ ਮੌਤ ਹੋ ਗਈ . ਇੰਦਰ ਰਾਜ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ .ਉਨ੍ਹਾਂ ਦੀ ਉਮਰ 43 ਸਾਲ ਸੀ .
ਇੰਦਰ ਰਾਜ ਸਿੰਘ ਅਮਰੀਕਾ ਦੀ ਵਿਰਜੀਨੀਆ ਸਟੇਟ ਦੇ ਵਾਸੀ ਸਨ . ਉਹ ਸੋਮਵਾਰ ਨੂੰ ਇੱਕ ਬਿਜ਼ਨੈੱਸ ਫੇਰੀ ਤੇ ਓਕਲਾਹੋਮਾ ਸਟੇਟ ਵਿਚ ਗਏ ਸਨ ਜਿੱਥੇ ਉਨ੍ਹਾਂ ਨੂੰ ਦਿਲ ਦਾ ਸਖ਼ਤ ਦੌਰਾ ਪਿਆ ਅਤੇ ਟੁਲਸਾ ਸ਼ਹਿਰ ਦੇ ਹਸਪਤਾਲ ਵਿਚ ਮੌਤ ਹੋ ਗਈ . ਉਹ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਅੱਲ੍ਹੜ ਉਮਰ ਦੇ ਇੱਕ ਪੁੱਤਰ ਅਤੇ ਧੀ ਨੂੰ ਛੱਡ ਗਏ ਹਨ .
ਇੰਦਰ ਰਾਜ ਸਿੰਘ ਦਾ ਅੰਤਮ ਸਸਕਾਰ ਸ਼ਨੀਵਾਰ 26 ਅਗਸਤ ਨੂੰ ਵਿਰਜੀਨੀਆ ਸਟੇਟ ਵਿਚ ਰਿਚਮੰਡ ਵਿਖੇ ਹੋਵੇਗਾ।