ਬਰਨਾਲਾ, 22 ਅਗਸਤ, 2017 : ਜ਼ਿਲ੍ਹਾ ਬਰਨਾਲਾ ਵਿਖੇ ਬੀਤੀ ਰਾਤ ਨਿਹੰਗ ਸਿੰਘਾਂ ਦੇ ਇਕ ਵਹੀਰ ਦੇ ਮੁਖੀ ਬਾਬਾ ਬਹਾਦਰ ਸਿੰਘ ਦੀ ਕਾਹਨੇ ਕੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਜਾਣਕਾਰੀ ਅਨੁਸਾਰ ਪਿੰਡ ਕਾਹਨੇ ਕੇ ਵਿਖੇ ਬੁੱਢਾ ਦਲ ਦੇ ਦਰਜਨਾਂ ਨਿਹੰਗ ਸਿੰਘ ਘੋੜਿਆਂ ਸਮੇਤ ਆਏ ਹੋਏ ਸਨ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।