ਚੰਡੀਗੜ੍ਹ, 21 ਅਗਸਤ, 2017 : ਕਾਂਗਰਸ ਸਰਕਾਰ ਦੇ ਪਹਿਲੇ ਪੰਜ ਮਹੀਨਿਆ ਦੇ ਸਮੇਂ ਦੋਰਾਨ ਸਰਕਾਰ ਦੀ ਅਫਸਰਸ਼ਾਹੀ ਵੱਲੋਂ ਠੇਕਾ ਮੁਲਾਜ਼ਮਾਂ ਨਾਲ ਪੰਜ ਵਾਰ ਮੀਟਿੰਗ ਦਾ ਵਾਅਦਾ ਕਰਕੇ ਮੀਟਿੰਗ ਨਾ ਕਰਵਾਉਣਾ ਨੋਜਵਾਨ ਮੁਲਾਜ਼ਮ ਵਰਗ ਨਾਲ ਵੋਟਾਂ ਸਮੇਂ ਕੀਤੇ ਵਾਅਦੇ ਧੋਖੇ ਵਿਚ ਬਦਲਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਮਿਤੀ 19 ਅਗਸਤ ਨੂੰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਪੰਜਾਬ ਭਰ ਦੇ ਠੇਕਾ ਅਤੇ ਆਉਟਸੋਰਸ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦੇ ਹਲਕੇ ਪਟਿਆਲਾ ਵਿਖੇ ਭਰਵੀਂ ਰੈਲੀ ਕੀਤੀ ਗਈ ਸੀ ਜਿਸ ਦੋਰਾਨ ਮੁਲਾਜ਼ਮਾਂ ਵੱਲੋਂ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਗਿਆ ਸੀ ਅਤੇ ਮੁਲਾਜ਼ਮਾਂ ਦੇ ਰੋਸ ਨੂੰ ਵੇਖਦੇ ਹੋਏ ਪਟਿਆਲਾ ਪ੍ਰਸ਼ਾਸਨ ਤਹਿਸੀਲਦਾਰ ਵੱਲੋਂ ਮੋਕੇ ਤੇ ਆ ਕੇ ਐਲਾਨ ਕੀਤਾ ਗਿਆ ਸੀ ਮਿਤੀ 21 ਅਗਸਤ ਨੂੰ ਮੁੱਖ ਮੰਤਰੀ ਦੇ ਨਿਵਾਸ ਸਥਾਨ ਚੰਡੀਗੜ ਵਿਖੇ ਮੀਟਿੰਗ ਕਰਵਾਈ ਜਾਵੇਗੀ ਪਰ ਅੱਜ ਜਦ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦਾ ਵਫਦ ਜਦ ਮੁੱਖ ਮੰਤਰੀ ਨਿਵਾਸ ਪੁੱਜਾ ਤਾਂ ਅਧਿਕਾਰੀਆ ਵੱਲੋਂ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਕਿਸੇ ਕੰਮ ਲਈ ਦਿੱਲੀ ਜਾ ਰਹੇ ਹਨ ਇਸ ਲਈ ਮੀਟਿੰਗ ਹੋ ਪਾਣਾ ਸੰਭਵ ਨਹੀ ਹੈ।ਪਰ ਵਫਦ ਵੱਲੋਂ ਇਸ ਗੱਲ ਤੇ ਇਤਰਾਜ਼ ਕੀਤਾ ਗਿਆ ਕਿ ਇਸ ਸਬੰਧ ਵਿਚ ਪਹਿਲਾ ਹੀ ਸੂਚਿਤ ਕੀਤਾ ਜਾਣਾ ਬਣਦਾ ਸੀ ਤੇ ਉਂਨ੍ਹਾਂ ਨੇ ਇਸ ਗੱਲ ਤੇ ਰੋਸ਼ ਪ੍ਰਗਟਾਇਆ। ਕਰਮਚਾਰੀਆ ਦੇ ਰੋਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਦੇ ਸਕੱਤਰ ਕਮ ਉ.ਐਸ.ਡੀ ਸ਼੍ਰੀ ਐਮ.ਪੀ ਸਿੰਘ ਵੱਲੋਂ ਮੁਲਾਜ਼ਮਾ ਨੂੰ ਮੀਟਿੰਗ ਲਈ ਬੁਲਾਇਆ।ਵਫਦ ਵੱਲੋਂ ਉਨ੍ਹਾਂ ਨੂੰ ਵੀ ਇਸ ਗੱਲ ਤੇ ਵੀ ਰੋਸ ਜ਼ਾਹਿਰ ਕੀਤਾ ਗਿਆ ਕਿ ਵਾਰ ਵਾਰ ਧਰਨਿਆ ਵਿਚ ਆ ਕੇ ਮੀਟਿੰਗ ਦਾ ਐਲਾਨ ਕੀਤਾ ਜਾ ਰਿਹਾ ਹੈ ਪਰ ਇਹ ਐਲਾਨ ਸਿਰਫ ਲਾਰੇ ਹੀ ਸਾਬਿਤ ਹੋ ਰਹੇ ਹਨ ਅਤੇ ਮੁੱਖ ਮੰਤਰੀ ਨਾਲ ਅਜੇ ਤੱਕ ਪੈਨਲ ਮੀਟਿੰਗ ਨਹੀ ਕਰਵਾਈ ਗਈ। ਜਿਸ ਕਰਕੇ ਪੰਜਾਬ ਭਰ ਦੇ ਸਮੂਹ ਠੇਕਾ/ਆਉਟਸੋਰਸ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ ਕਿਉਕਿ ਪੰਜ ਵਾਰ ਮੀਟਿੰਗ ਦਾ ਵਾਅਦਾ ਕਰਕੇ ਨਾ ਮਿਲਣਾ ਕਾਰਗੁਜ਼ਾਰੀ ਤੇ ਆਪਣੇ ਆਪ ਵਿਚ ਸਵਾਲੀਆ ਨਿਸ਼ਾਨ ਹੈ।ਇਸ ਦੇ ਨਾਲ ਉਨ੍ਹਾਂ ਨੂੰ ਕਰਮਚਾਰੀਆ ਦੀਆ ਮੰਗਾਂ ਜੋ ਕਿ ਠੇਕਾ/ਆਉਟਸੋਰਸ ਮੁਲਾਜ਼ਮਾਂ ਨੂੰ ਐਕਟ ਅਨੁਸਾਰ ਰੈਗੂਲਰ ਕਰਨਾ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨਾ, ਨੋਕਰੀ ਤੋਂ ਫਾਰਗ ਕੀਤੇ ਮੁਲਾਜ਼ਮਾਂ ਨੂੰ ਵਾਪਿਸ ਲੈਣਾ,ਮੁਲਾਜ਼ਮਾਂ ਤੇ ਦਰਜ਼ ਝੂਠੇ ਪੁਲਿਸ ਕੇਸ ਰੱਦ ਕਰਨਾ, 125% ਡੀ.ਏ ਬੇਸਿਕ ਪੇ ਵਿਚ ਮਰਜ਼ ਕਰਨਾ ਤੋਂ ਜਾਣੂ ਕਰਵਾਇਆ ਗਿਆ ਜਿਸ ਤੇ ਉਨ੍ਹਾਂ ਵੱਲੋਂ ਮੰਗਾਂ ਤੇ ਸਹਿਮਤੀ ਪ੍ਰਗਟਾਈ ਗਈ ਜਿਸ ਤੇ ਉਨ੍ਹਾਂ ਵੱਲੋਂ ਮੁਲਾਜ਼ਮਾਂ ਦੇ ਰੋਸ ਨੂੰ ਸ਼ਾਤ ਕਰਨ ਲਈ ਅਤੇ ਮੰਗਾਂ ਦੇ ਹੱਲ ਲਈ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਵਿਚ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ, ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਵਰਿੰਦਰਪਾਲ ਸਿੰਘ,ਰਜਿੰਦਰ ਸਿੰਘ, ਨੇ ਕਿਹਾ ਕਿ ਪਟਿਆਲਾ ਪ੍ਰਸਾਸ਼ਨ ਵੱਲੋਂ ਹਜ਼ਾਰਾਂ ਕਰਮਚਾਰੀਆ ਨੂੰ ਗੁੰਮਰਾਹ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾ ਵੀ ਕਈ ਅਧਿਕਾਰੀਆ ਵੱਲੌਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀ ਕੀਤੇ ਜਾ ਰਹੇ।ਇਸ ਲਈ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਲਾਰੇਬਾਜ਼ੀ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਨਾਲ ਗੱਲਬਾਤ ਕਰੇ ਨਹੀ ਤਾਂ ਮੁਲਾਜ਼ਮ ਸਘੰਰਸ਼ ਕਰਨ ਨੂੰ ਮਜਬੂਰ ਹੋਣਗੇ।ਆਗੂਆ ਨੇ ਕਿਹਾ ਕਿ ਕਮੇਟੀ ਵੱਲੋਂ 2 ਸਤੰਬਰ ਨੂੰ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਰੱਖੀ ਗਈ ਹੈ ਜਿਸ ਵਿਚ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਤੇ ਸਰਕਾਰ ਵੱਲੋਂ ਮੀਟਿੰਗ ਨਾ ਕਰਨ ਦੀ ਸੂਰਤ ਵਿਚ ਅਗਲੇ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ।ਇਸ ਮੋਕੇ ਵਫਦ ਵਿਚ ਰਾਕੇਸ਼ ਕੁਮਾਰ, ਸੱਤਪਾਲ ਸਿੰਘ, ਰਵਿੰਦਰ ਰਵੀ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਮੋਜੂਦ ਸਨ।