ਅਨਾਜ ਮੰਡੀ ਖਰੜ ਵਿਖੇ ਹੋਏ ਸਮਾਗਮ ਦੌਰਾਨ ਮਿਊਸਪਲ ਕੌਸਲਰ ਦਵਿੰਦਰ ਸਿੰਘ ਬੱਲਾ ਅਤੇ ਹੋਰ ਕੁਸ਼ਤੀ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਰਦੀਪ ਸਿੰਘ ਸੋਹੀ ਦਾ ਸਨਮਾਨ ਕਰਦੇ ਹੋਏ।
ਖਰੜ, 20 ਅਗਸਤ 2017: ਯੂ.ਐਸ.ਏ. ਦੇ ਸਹਿਰ ਲਾਂਸ ਏਂਜਲੈਂਸ ਵਿਚ ਹੋਈਆਂ 'ਵਰਲਡ ਪੁਲਿਸ ਖੇਡਾਂ' ਵਿਚ ਪੀ.ਏ.ਪੀ.ਜਲੰਧਰ ਵਿਖੇ ਬਤੌਰ ਹੌਲਦਾਰ ਨੌਕਰੀ ਕਰਦੇ ਤੇ ਖਰੜ ਦੇ ਨਿਵਾਸੀ ਪਰਦੀਪ ਸਿੰਘ ਸੋਹੀ ਦਾ ਖਰੜ ਪਹੁੰਚਣ ਤੇ ਢੋਲ ਧਮੱਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਨ•ਾਂ ਖੇਡਾਂ ਵਿਚ ਪਰਦੀਪ ਸਿੰਘ ਸੋਹੀ ਨੇ 85 ਕਿਲੋ ਗਿਰਕੋ ਰੋਮਨ ਕੁਸ਼ਤੀ ਤੇ 86 ਕਿਲੋ ਫਰੀ ਸਟਾਇਲ ਕੁਸ਼ਤੀ ਵਿਚ ਗੋਲਡ ਮੈਡਲ ਜਿੱਤਿਆ ਹੈ ਅਤੇ ਉਸਨੇ ਖਰੜ ਸ਼ਹਿਰ, ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਅਨਾਜ ਮੰਡੀ ਖਰੜ ਵਿਚ ਹੋਏ ਸਮਾਗਮ ਦੌਰਾਨ ਖਰੜ ਸ਼ਹਿਰ ਵਲੋਂ ਮਿਊਸਪਲ ਕੌਸਲਰ ਦਵਿੰਦਰ ਸਿੰਘ ਬੱਲਾ ਅਤੇ ਹੋਰਨਾਂ ਵਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਪਰਦੀਪ ਸਿੰਘ ਸੋਹੀ ਨੇ ਦੱਸਿਆ ਕਿ ਉਸਨ ਲਾਂਰੈਸ ਸਕੂਲ ਮੁਹਾਲੀ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਸਕੂਲ ਸਮੇਂ ਤੋਂ ਹੀ ਕੁਸ਼ਤੀਆਂ ਵਿਚ ਹਿੱਸਾ ਲੈਦਾ ਰਿਹਾ ਹੈ ਉਹ ਪਿਛਲੇ 12-13 ਸਾਲਾਂ ਤੋਂ ਗੁਲਜ਼ਾਰ ਅਖਾੜਾ ਜ਼ੀਰਕਪੁਰ ਵਿਖੇ ਰਣਬੀਰ ਸਿੰਘ ਕੰਡੂ ਕੋਚ ਦੀ ਰਹਿਨੁਮਾਈ ਵਿਚ ਟ੍ਰੇਨਿੰਗ ਲੈ ਰਿਹਾ ਹੈ। ਉਸਦਾ ਕਹਿਣਾ ਕਿ ਸਿੰਘਾਪੁਰ ਵਿਖੇ ਸਾਲ 2010 ਵਿਚ ਹੋਈਆਂ 'ਯੂਥ ਕਾਮਨ ਵੈਲਿਥ ਖੇਡਾਂ' ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਚਮਕਾਇਆ। ਉਸ ਤੋਂ ਬਾਅਦ ਸਾਲ 2012 ਵਿਚ ਰੂਸ ਵਿਚ ਹੋਈ ਸੀਨੀਅਰ ਨੈਸ਼ਨਲ ਵਿਚ ਤੀਸਰਾ ਸਥਾਨ, ਸਬ ਜੂਨੀਅਰ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਦਾ ਮੈਡਲ ਪ੍ਰਾਪਤ ਕੀਤਾ ਸੀ। ਇੰਡੀਆ ਪੁਲਿਸ ਖੇਡਾਂ ਵਿਚ ਉਹ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਗੋਲਡ ਮੈਡਲ ਜਿੱਤਦਾ ਆ ਰਿਹਾ ਹੈ। ਇਸ ਮੇਕੇ ਉਸਦੇ ਪਿਤਾ ਗੁਰਨਾਮ ਸਿੰਘ, ਮਾਨ ਸਿੰਘ, ਅਜਮੇਰ ਸਿੰਘ ਸੋਹੀ, ਗੁਰਦੇਵ ਸਿੰਘ ਸੋਹੀ, ਬਹਾਦਰ ਸਿੰਘ ਬੈਦਵਾਣ, ਸੀ.ਟੀ.ਯੂ.ਦੇ ਆਗੂਆਂ ਸਮੇਤ ਦੋਸਤ, ਸੱਜਣ ਮਿੱਤਰ, ਰਿਸ਼ਤੇਦਾਰ ਹਾਜ਼ਰ ਸਨ।