ਚੰਡੀਗੜ੍ਹ, 11 ਅਗਸਤ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਸ ਪੁਲਿਸ ਚੌਂਕੀ ਇੰਚਾਰਜ ਖਿਲਾਫ ਤੁਰੰਤ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ ਹੈ, ਜਿਸਨੇ ਦੋ ਦਿਨ ਪਹਿਲਾਂ ਜ਼ੀਰਕਪੁਰ ਵਿਚ ਇੱਕ ਮੁਸਲਿਮ ਔਰਤ ਅਤੇ ਉਸ ਦੀ ਧੀ ਨਾਲ ਜਿਸਮਾਨੀ ਛੇੜਛਾੜ ਕੀਤੀ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਅਤੇ ਦਹਿਲਾਦੇਣ ਵਾਲੀ ਗੱਲ ਹੈ ਕਿ ਜ਼ੀਰਕਪੁਰ ਵਿਚ ਬਟਲਾਨਾ ਚੌਂਕੀ ਦੇ ਇੰਚਾਰਜ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਜਿਸ ਨੇ ਮੰਗਲਵਾਰ ਨੂੰ ਨਾਜਾਇਜ਼ ਤੌਰ ਤੇ ਹਿਰਾਸਤ ਵਿਚ ਰੱਖੇਆਪਣੇ ਮੁੰਡੇ ਨੂੰ ਮਿਲਣ ਆਈ ਮਾਂ ਅਤੇ ਧੀ ਨੂੰ ਨਾ ਸਿਰਫ ਕੁੱਟਿਆ ਅਤੇ ਧਮਕਾਇਆ, ਸਗੋਂ ਉਹਨਾਂ ਨਾਲ ਜਿਸਮਾਨੀ ਛੇੜਛਾੜ ਵੀ ਕੀਤੀ ਸੀ।
ਘਟਨਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਜਦੋਂ ਮੁਸਲਿਮ ਔਰਤ ਨੂੰ ਆਪਣੇ ਪੁੱਤਰ ਮੋਬਿਨ ਖਾਨ ਦੇ ਪੁਲਿਸ ਹਿਰਾਸਤ ਵਿਚ ਹੋਣ ਬਾਰੇ ਪਤਾ ਚੱਲਿਆਤਾਂ ਉਹ ਭੱਜੀ ਭੱਜੀ ਚੌਂਕੀ ਪਹੁੰਚੀ। ਉੱਥੇ ਚੌਂਕੀ ਅਧਿਕਾਰੀਆਂ ਨੇ ਕਿਹਾ ਕਿ ਉੱਥੇ ਉਸ ਦਾ ਮੁੰਡਾ ਨਹੀਂ ਹੈ, ਪਰ ਜਦੋਂ ਉਸ ਨੇ ਅੰਦਰ ਜਾ ਕੇ ਛਾਣਬੀਣ ਕੀਤੀ ਤਾਂ ਉਸ ਦਾ ਮੁੰਡਾ ਇੱਕ ਕਮਰੇ ਵਿਚਬੰਦ ਕੀਤਾ ਹੋਇਆ ਸੀ। ਜਦੋਂ ਉੁਸ ਔਰਤ ਨੇ ਪੁਲਿਸ ਕਰਮਚਾਰੀਆਂ ਨੂੰ ਪੁੱਿਛਆ ਕਿ ਉਹਨਾਂ ਨੇ ਉਸ ਨੂੰ ਝੂਠ ਕਿਉਂ ਬੋਲਿਆਂ ਤਾਂ ਇਸ ਗੱਲ ਉੱਤੇ ਚੌਂਕੀ ਇੰਚਾਰਜ ਨਰਿੰਦਰਪਾਲ ਸਿੰਘ ਭੜਕਗਿਆ ਅਤੇ ਉਹ ਔਰਤ ਨੂੰ ਗਾਲ੍ਹਾਂ ਦੇਣ ਲੱਗਿਆ। ਡਾਕਟਰ ਚੀਮਾ ਨੇ ਦੱਿਸਆ ਕਿ ਉਸ ਔਰਤ ਦੇ ਬਿਆਨਾਂ ਮੁਤਾਬਿਕ ਏਐਸਆਈ ਨੇ ਉਸ ਦੇ ਵਾਰ ਵਾਰ ਲੱਤਾਂ ਮਾਰੀਆਂ , ਉਸ ਦੀਸਲਵਾਰ ਪਾੜ ਦਿੱਤੀ ਅਤੇ ਉਸ ਦੀ ਧੀ ਦਾ ਸੂਟ ਪਾੜ ਦਿੱਤਾ। ਇਸ ਤੋਂ ਬਾਅਦ ਜੋ ਕੁੱਝ ਵਾਪਰਿਆ, ਉਹ ਸਭ ਪੀੜਤਾ ਨੇ ਇੱਕ ਵੀਡਿਓ ਵਿਚ ਦੱਸਿਆ ਗਿਆ ਹੈ ਅਤੇ ਇਹ ਵੀਡਿਓ ਜਾਂਚਲਈ ਸਰਕਾਰ ਕੋਲ ਭੇਜ ਦਿੱਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਰਾਜ ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਇਹ ਮਾਮਲਾ ਕੱਲ੍ਹ ਵੀ ਸਰਕਾਰ ਦੇ ਧਿਆਨ ਵਿਚ ਲਿਆਂਦਾਗਿਆ ਸੀ,ਪਰ ਅਜੇ ਤੀਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਪੀੜਤਾ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੂੰ ਇਹ ਧਮਕੀ ਦੇ ਕੇ ਸਮਝੌਤੇ ਲਈ ਮਜ਼ਬੂਰਕੀਤਾ ਜਾ ਰਿਹਾ ਹੈ ਕਿ ਉਸ ਦੇ ਬੇਟੇ ਦੇ ਖਿਲਾਫ ਹੋਰ ਕੇਸ ਮੜ੍ਹ ਦਿੱਤੇ ਜਾਣਗੇ। ਉਸ ਜ਼ਿਲ੍ਹੇ ਵਿਚ ਇੱਕ ਔਰਤ ਖ਼ਿਲਾਫ ਅਜਿਹੀ ਧੱਕੇਸ਼ਾਹੀ ਦੀ ਉਮੀਦ ਨਹੀਂ ਕੀਤੀ ਜਾਂਦੀ, ਜਿੱਥੋਂ ਦੀ ਡਿਪਟੀਕਮਿਸ਼ਨਰ ਇੱਕ ਔਰਤ (ਗੁਰਪ੍ਰੀਤ ਕੌਰ ਸਪਰਾ) ਹੈ। ਇੱਥੋਂ ਤਕ ਕਿ ਸ਼੍ਰੀਮਤੀ ਸਪਰਾ ਨੇ ਵੀ ਪੀੜਤਾ ਨੂੰ ਮਿਲ ਕੇ ਹੌਂਸਲਾ ਅਤੇ ਇਨਸਾਫ ਦੇਣ ਦਾ ਭਰੋਸਾ ਦੇਣਾ ਜਰੂਰੀ ਨਹੀਂ ਸਮਝਿਆ, ਜਿਸਉੱਤੇ ਇੱਕ ਵਰਦੀਧਾਰੀ ਜ਼ਾਲਮ ਨੇ ਕਹਿਰ ਢਾਹਿਆ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਇਸ ਮਾਮਲੇ ਵਿਚ ਮੂਕ ਦਰਸ਼ਕ ਹੀ ਬਣੇ ਰਹੇ ਅਤੇ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਕੇਉਸ ਨੂੰ ਤੁਰੰਤ ਅਹੁਦੇ ਤੋਂ ਨਾ ਹਟਾਇਆ ਤਾਂ ਅਕਾਲੀ ਦਲ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੈ ਕੇ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਘਟਨਾ ਦੀ ਜਾਂਚ ਲਈਇੱਕ ਨਿਆਂਇਕ ਕਮਿਸ਼ਨ ਬਣਾਏ ਜਾਣ ਦੀ ਮੰਗ ਕਰਾਂਗੇ ਤਾਂ ਕਿ ਮੁਸਲਿਮ ਔਰਤ ਅਤੇ ਉਸ ਦੀ ਧੀ ਨਾ ਜਿਸਮਾਨੀ ਛੇੜਖਾਨੀ ਕਰਨ ਵਾਲੇ ਏਐਸਆਈ ਅਤੇ ਦੂਜੇ ਪੁਲਿਸ ਕਰਮਚਾਰੀਆਂਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ।