ਚੰਡੀਗੜ੍ਹ, 26 ਜੁਲਾਈ, 2017 : ਆਮ ਆਦਮੀ ਪਾਰਟੀ ਵੱਲੋਂ ਮੈਨੂੰ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਉਪਰੰਤ ਅਸੀਂ ਕੱਲ 27 ਜੁਲਾਈ ਦਿਨ ਵੀਰਵਾਰ ਨੂੰ ਪਾਰਟੀ ਪ੍ਰਧਾਨ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਵਾਂਗੇ ਅਤੇ ਪਵਿਤਰ ਮੈਸਰਖਾਨਾ ਮੰਦਰ ਵਿੱਚ ਮੱਥਾ ਟੇਕਾਂਗੇ।
ਫਤਿਹਗੜ ਸਾਹਿਬ ਤੋਂ ਸਵੇਰੇ 9 ਵਜੇ ਸ਼ੁਰੂ ਹੋਣ ਵਾਲੀ ਇਹ ਯਾਤਰਾ ਪਟਿਆਲਾ, ਭਵਾਨੀਗੜ, ਮਹਿਲ਼ਾਂ ਚੋਂਕ, ਸੁਨਾਮ, ਮਾਨਸਾ, ਬਣਾਂ ਵਾਲੀ, ਜਗਾ ਰਾਮ ਤੀਰਥ ਤੋਂ ਹੁੰਦੇ ਹੋਏ 2 ਵਜੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗੀ। ਇਸ ਉਪਰੰਤ 3 ਵਜੇ ਅਸੀ ਪਵਿੱਤਰ ਮੈਸਰਖਾਨਾ ਮੰਦਰ ਮੱਥਾ ਟੇਕਾਂਗੇ ਅਤੇ 4 ਵਜੇ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦਫਤਰ ਦਾ ਉਦਘਾਟਨ ਕੀਤਾ ਜਾਵੇਗਾ।
ਇਸ ਯਾਤਰਾ ਵਿੱਚ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਐਮ.ਪੀ. ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ. ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ, ਵਿਰੋਧੀ ਧਿਰ ਦੇ ਸਾਬਕਾ ਨੇਤਾ ਸ. ਐਚ.ਐਸ.ਫੂਲਕਾ, ਮੀਤ ਪ੍ਰਧਾਨ ਅਮਨ ਅਰੋੜਾ, ਡਿਪਟੀ ਲੀਡਰ ਸਰਬਜੀਤ ਕੋਰ ਮਾਣੂਕੇ, ਸਮੂਹ ਐਮ.ਐਲ.ਏ ਅਤੇ ਪਾਰਟੀ ਵਲੰਟੀਅਰਸ ਸ਼ਾਮਿਲ ਹੋਣਗੇ।ਮੇਰੇ ਵੱਲੋਂ ਆਪ ਸੱਭ ਨੂੰ ਅਪੀਲ ਹੈ ਕਿ ਇਸ ਮੋਕੇ ਵੱਡੀ ਗਿਣਤੀ ਵਿੱਚ ਹੁਮ ਹੁਮਾਂ ਕੇ ਪਹੁੰਚੋ।
ਵੱਲੋਂ
ਸੁਖਪਾਲ ਸਿੰਘ ਖਹਿਰਾ,
ਨੇਤਾ ਵਿਰੋਧੀ ਧਿਰ,
ਪੰਜਾਬ