ਚੰਡੀਗੜ੍ਹ, 21 ਜੂਨ, 2017 : ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮ: ਚੰਡੀਗੜ੍ਹ ਵੱਲੋਂ ਆਪਣੇ ਮੁੱਖ ਦਫਤਰ ਸੈਕਟਰ 34-ਏ ਵਿਖੇ ਇਕ ਯੋਗਾ ਕੈਂਪ ਕੀਤਾ ਗਿਆ, ਜਿਸ ਵਿੱਚ ਵੀ.ਕੇ. ਸਿੰਘ ਆਈ.ਏ.ਐਸ., ਵਿੱਤੀ ਕਮਿਸ਼ਨਰ ਸਹਿਕਾਰਤਾ, ਪੰਜਾਬਜੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਕੈਂਪ ਵਿਚ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਡਾ:ਐਸ.ਕੇ. ਬਾਤਿਸ ਅਤੇ ਸਹਿਕਾਰਤਾ ਵਿਭਾਗ ਦੇ ਵਧੀਕ ਰਜਿਸਟਰਾਰ (ਰਿਣ) ਇੰਦਰ ਮੋਹਨ ਸਿੰਘ ਦੇ ਨਾਲ ਨਾਲ ਬੈਂਕ ਦੇ ਉੱਚ ਅਧਿਕਾਰੀਆਂ /ਕਰਮਚਾਰੀਆਂ ਤੋਂ ਇਲਾਵਾ ਬੈਂਕ ਦੇ ਗ੍ਰਾਹਕਾਂ ਵੱਲੋਂ ਵੀ ਵਲੋਂ ਭਾਰੀ ਮਾਤਰਾ ਵਿੱਚ ਸਿਰਕਤ ਕੀਤੀ ਗਈ। ਇਹ ਕੈਂਪ ਭਾਰਤੀ ਯੋਗ ਸੰਸਥਾਨ, ਚੰਡੀਗੜ ੍ਹਵਲੋਂ ਕੀਤਾ ਗਿਆ ਸੀ।
ਮੁੱਖ ਮਹਿਮਾਨ ਵੀ.ਕੇ. ਸਿੰਘ ਵੱਲੋਂ ਇਨਸਾਨੀ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਤਨਾਅ ਰਹਿਤ ਜੀਵਨ ਬਤੀਤ ਕਰਨ ਲਈ 'ਯੋਗ' ਦੀ ਮਹਤੱਤਾ ਬਾਰੇ ਦੱਸਿਆ ਗਿਆ। ਇਸ ਕੈਂਪ ਨੂੰ ਆਯੋਜਿਤ ਕਰਨ ਲਈ ਉਹਨਾਂ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਉਹਨਾਂ ਨੇ ਇਹ ਵੀ ਸੁਝਾਅ ਦਿਤਾ ਕਿ 'ਯੋਗਾ' ਨੂੰ ਹੋਰ ਪ੍ਰਫੁੱਲਤ ਕਰਨ ਲਈ ਜ਼ਿਲਾ ਪੱਧਰ ਅਤੇ ਬ੍ਰਾਂਚ ਪੱਧਰ ਦੀਆਂ ਬੈਂਕ ਬਰਾਂਚਾਂ ਤੱਕ ਲਿਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਲੋਕ ਸਿਹਤਮੰਦ ਅਤੇ ਤਣਾਅ-ਮੁਕਤ ਜੀਵਨ ਬਤੀਤ ਕਰ ਸਕਣ।
ਯੋਗਾ ਕੈਂਪ ਦੀ ਸਮਾਪਤੀ ਤੋਂ ਬਾਅਦ ਮੁੱਖ ਮਹਿਮਾਨ ਵਲੋਂ ਬੈਂਕ ਵਲੋਂ ਤਿਆਰ ਕੀਤੀ ਗਈ ਇਕ ਡਾਕੂਮੈਂਟਰੀ ੌਪੰਡ ੌ ਜਿਸ ਵਿੱਚ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡਦੇ ਹੋਏ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਅਤੇ ਬੇਲੋੜੇ ਖਰਚੇ ਘੱਟ ਕਰਨ ਦੀ ਪ੍ਰੇਰਨਾ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀ ਗਈ ਹੈ, ਨੂੰ ਵੀ ਰਲੀਜ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਹਰਵਿੰਦਰ ਸਿੰਘ ਢਿਲੋਂ, ਡਿਪਟੀ ਜਨਰਲ ਮੈਨੇਜਰ, ਪੰਜਾਬ ਰਾਜ ਸਹਿਕਾਰੀ ਬੈਂਕ ਜਿਨ੍ਹਾਂ ਨੇ ਉਕਤ ਡਾਕੂਮੈਂਟਰੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਦੇ ਨਾਲ ਨਾਲ ਡਾਕੂਮੈਂਟਰੀ ਦੀ ਸਮੂਹ ਟੀਮ ਅਤੇ ਗੋਪਾਲਦਾਸ, ਬੈਂਕ ਦੇ ਸਹਾਇਕ ਮੈਨੇਜਰ ਜਿਨ੍ਹਾਂ ਨੇ ਯੋਗਾ ਕੈਂਪ ਨੂੰ ਸੰਚਾਲਿਤ ਕੀਤਾ, ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।