ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 21 ਜੂਨ, 2017 : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 5 ਏਕੜ ਜਮੀਨ ਵਾਲੇ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦਾ ਜੋ ਇਤਹਾਸਕ ਫੈਸਲਾ ਲਿਆ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ 10 ਲੱਖ 25 ਹਜਾਰ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਪ੍ਰਗਟਾਵਾ ਵਿਧਾਇਕ ਅਮਲੋਹ ਕਾਕਾ ਰਣਦੀਪ ਸਿੰਘ, ਵਿਧਾਇਕ ਫਤਹਿਗੜ੍ਹ ਸਾਹਿਬ ਸ੍ਰ: ਕੁਲਜੀਤ ਸਿੰਘ ਨਾਗਰਾ ਅਤੇ ਵਿਧਾਇਕ ਬਸੀ ਪਠਾਣਾ ਸ੍ਰ: ਗੁਰਪ੍ਰੀਤ ਸਿੰਘ ਜੀ.ਪੀ. ਨੇ ਮੀਡੀਆ ਦੇ ਨਾਮ ਇਕ ਸਾਂਝੇ ਪ੍ਰੈਸ ਬਿਆਨ ਵਿੱਚ ਕੀਤਾ। ਉਹਨਾ ਆਖਿਆ ਕਿ ਸਰਕਾਰ ਦੇ ਇਸ ਫੈਸਲੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਕਿਸਾਨ ਹਿਤੈਸ਼ੀ ਫੈਸਲੇ ਲੈ ਸਕਦੀ ਹੈ। ੳਹਨਾ ਕੈਪਟਨ ਦੀ ਸਰਕਾਰ ਵੱਲੋਂ ਸਨਅਤਾਂ ਨੂੰ 5ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਦੇਣ ਦੇ ਫੈਸਲੇ ਦਾ ਵੀ ਭਰਵਾਂ ਸੁਆਗਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੀ ਸਨਅਤ ਮੁੜ ਲੀਹ ਤੇ ਆ ਕੇ ਵਿਕਸਿਤ ਹੋ ਸਕੇਗੀ ਅਤੇ ਵੱਡੀ ਪੱਧਰ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਪੰਜਾਬ ਵਿਧਾਨ ਸਭਾ ਵਿੱਚ ਵਿਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਲੋਕ ਹਿਤੈਸ਼ੀ ਬਜ਼ਟ ਦਾ ਵੀ ਸੁਆਗਤ ਕਰਦਿਆਂ ਉਹਨਾ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਪਹਿਲਾ ਅਜਿਹਾ ਬਜਟ ਹੈ ਜਿਸ ਵਿੱਚ ਕੋਈ ਵੀ ਨਵਾਂ ਟੈਕਸ ਨਹੀ ਲਗਾਇਆ ਗਿਆ। ਸਗੋਂ ਵਿਤ ਮੰਤਰੀ ਨੇ ਕਿਸਾਨ ,ਮਜ਼ਦੂਰ, ਗਰੀਬ ਵਰਗ, ਵਪਾਰੀ ਵਰਗ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੂੰ ਵੱਡੀਆਂ ਰਾਹਤਾਂ ਦੇ ਕੇ ਇਕ ਵਿਕਾਸ ਮੁਖੀ ਬਜ਼ਟ ਪੇਸ਼ ਕੀਤਾ ਹੈ। ਉਹਨਾ ਆਖਿਆ ਕਿ ਇਸ ਬਜਟ ਵਿੱਚ ਖੇਤੀਬਾੜੀ ਦੇ ਵਿਕਾਸ ਲਈ 10580.99ਕਰੋੜ ਰੁਪਏ ਦੀ ਵਿਵਸਥਾ ਕਰਕੇ ਕਿਸਾਨੀ ਦੇ ਵਿਕਾਸ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਹੈ। ਇਸ ਤੋਂ ਇਲਾਵਾ ਕਰਜਾਈ ਕਿਸਾਨਾਂ ਨੂੰ ਕਰਜੇ ਤੋਂ ਰਾਹਤ ਦੇਣ ਲਈ 1500ਕਰੋੜ ਰੁਪਏ ਦੀ ਵਿਵਸਥਾ ਕਰਨਾ ਵੀ ਸ਼ਲਾਘਾਯੋਗ ਕਦਮ ਹੈ। ਇਸ ਤੋ ਬਿਨਾਂ ਫਸਲਾਂ ਦੇ ਖਰਾਬੇ ਦਾ ਮੁਆਵਜਾ 8000 ਤੋਂ ਵਧਾ ਕੇ 12000 ਰੁਪਏ ਕੀਤਾ ਗਿਆ ਹੈ। ਵਿਤ ਮੰਤਰੀ ਨੇ ਇਸ ਬਜਟ ਵਿੱਚ ਬੁਢਾਪਾ,ਵਿਧਵਾ ਅਤੇ ਹੋਰ ਪੈਨਸ਼ਨਾਂ 500 ਤੋਂ ਵਧਾ ਕੇ 750 ਰੁਪਏ ਕਰਨ,ਗਰੀਬ ਲੜਕੀਆਂ ਦੀ ਸ਼ਾਦੀ ਲਈ ਅਸ਼ੀਰਵਾਦ ਸਕੀਮ ਅਧੀਨ 15000ਰੁਪਏ ਤੋਂ ਵਧਾ ਕੇ 21000 ਰੁਪਏ ਕਰਨਾ ਵੀ ਸ਼ਲਾਘਾਯੋਗ ਕਦਮ ਹੇੈ।
ਉਹਨਾ ਵਿਤ ਮੰਤਰੀ ਵਲੋਂ ਪੰਜਾਬ ਵਿੱਚ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਨ ਯੋਜਨਾ ਅਧੀਨ ਯਾਰੀ ਇੰਟਰਪ੍ਰਾਈਜ਼ਜ਼ ਤਹਿਤ ਨੌਜਵਾਨਾ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ 3ਫੀਸਦੀ ਵਿਆਜ ਦਰ ਤੇ ਕਰਜੇ ਮੁਹੱਈਆ ਕਰਾਉਣ ਲਈ 50 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਾਈਮਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਤੌਰ ਤੇ ਵਿਵਸਥਾ ਕਰਨਾ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ 1358 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕਰਨਾ ਵੀ ਸ਼ਲਾਘਾਯੋਗ ਹੈ। ਉਹਨਾ ਸ਼ਹਿਰੀ ਵਿਕਾਸ ਲਈ 4610.59ਕਰੋੜ ਰੁਪਏ ਦੀ ਵਿਵਸਥਾ ਕਰਨ, ਮਨਰੇਗਾ ਸਕੀਮ ਅਧੀਨ ਰੁਜਗਾਰ ਮੁਹੱਈਆ ਕਰਾਉਣ ਲਈ 313.23 ਕਰੋੜ ਰੁਪਏ , ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ 208.13ਕਰੋੜ, ਗਰੀਬਾਂ ਲਈ 2000 ਮਕਾਨਾਂ ਦੀ ਉਸਾਰੀ ਲਈ 25 ਕਰੋੜ ਰੁਪਏ ,ਆਟਾ ਦਾਲ ਸਕੀਮ ਦਾ ਪੁਨਰ ਨਿਰਮਾਣ ਕਰਨ ਅਤੇ ਬੀ.ਪੀ.ਐਲ. ਪਰਵਿਾਰਾਂ ਨੂੰ ਚਾਹ ਪੱਤੀ ਅਤੇ ਚੀਨੀ ਮੁਹੱਈਆ ਕਰਾਉਣ ਲਈ 500ਕਰੋੜ ਰੁਪਏ ਦੀ ਵਿਵਸਥਾ ਅਤੇ ਪੇਂਡੂ ਜਲ ਸਪਲਾਈ ਲਈ 873.35 ਕਰੋੜ ਰੁਪਏ ਮੁਹੱਈਆ ਕਰਾਉਣ ਲਈ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਾਲੀ ਸਹਾਇਤਾ ਦੇਣ ਲਈ 20ਕਰੋੜ ਰੁਪਏ ਦੀ ਵਿਵਸਥਾ ਕਰਨਾ ਵੀ ਸ਼ਲਾਘਾਯੋਗ ਕਦਮ ਹੈ। ਉਹਨਾ ਆਖਿਆ ਕਿ 2ਹਜਾਰ ਖੇਤੀਬਾੜੀ ਸੋਲਰ ਪੰਪ ਸੈਟ ਲਗਾਉਣ ਲਈ 100 ਕਰੋੜ ਰੁਪਏ ਦੀ ਵਿਵਸਥਾ ਕਰਨਾ ਵੀ ਇਸ ਬਜਟ ਦੀ ਇਕ ਵਿਸ਼ੇਸ਼ਤਾ ਹੈ।