ਫਾਜ਼ਿਲਕਾ, 21 ਜੂਨ, 2017: ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਭਗਵੰਤ ਭਠੇਜਾ ਅਤੇ ਜਨਰਲ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਹੀ ਯੂਨੀਅਨ ਦੀ ਅਹਿਮ ਮੰਗ ਰੈਸ਼ਨੇਲਾਈਜੇਸ਼ਨ ਨੂੰ ਨਾ ਕਰਨਾ ਨੂੰ ਪ੍ਰਵਾਨ ਕਰਦੇ ਹੋਏ ਮੰਤਰੀ ਜੀ ਵਲੋਂ ਸੈਕੰਡਰੀ ਸਕੂਲਾਂ ਦੀ ਰੈਸ਼ਨੇਲਾਈਜੇਸ਼ਨ ਕਰਨ ਦੇ ਪੱਤਰ ਨੂੰ ਰੱਦ ਕਰਨ ਦਾ ਪੱਤਰ ਜਾਰੀ ਕਰਵਾ ਦਿੱਤਾ ਹੈ। ਜੋ ਕਿ ਮੀਟਿੰਗ ਸਰਥਾਕ ਰਹਿਣ ਦੇ ਸੰਕੇਤ ਹਨ ਤੇ ਯੂਨੀਅਨ ਇਸ ਦਾ ਸਵਾਗਤ ਕਰਦੀ ਹੈ। ਪਰ ਡੀ ਪੀ ਆਈ (ਐ. ਸੀ) ਵਲੋਂ ਅਜੇ ਤੱਕ ਰੈਸ਼ਨੇਲਾਈਜੇਸ਼ਨ ਰੋਕਣ ਦਾ ਕੋਈ ਪੱਤਰ ਜਾਰੀ ਨਾ ਕਰਨਾ ਸਰਕਾਰ ਦੀ ਨਿਯਤ ਵਿੱਚ ਖੋਟ ਦਾ ਸ਼ੱਕ ਪੈਦਾ ਕਰਦਾ ਹੈ। ਇਸ ਲਈ ਯੂਨੀਅਨ ਮੰਤਰੀ ਜੀ ਨੂੰ ਅਪੀਲ ਕਰਦੀ ਹੈ ਕਿ ਪ੍ਰਾਇਮਰੀ ਵਿਭਾਗ ਦੀ ਰੈਸ਼ਨੇਲਾਈਜੇਸ਼ਨ ਰੱਦ ਕਰਨ ਦਾ ਪੱਤਰ ਵੀ ਜਾਰੀ ਕੀਤਾ ਜਾਵੇ ।
ਇਸ ਮੌਕੇ ਯੁਨੀਅਨ ਦੇ ਪ੍ਰੈਸ ਸਕੱਤਰ ਰਾਜ ਖਤਰੀ, ਜਿਲ੍ਹਾ ਆਗੂ ਪਰਮਜੀਤ ਸਿੰਘ, ਰਾਜੀਵ ਚਗਤੀ, ਰਜਨੀਸ਼ ਕੁਮਾਰ, ਸੁਸ਼ੀਲ ਕੁਮਾਰ, ਮਹਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕਰਕੇ ਆਈ ਹੈ ਕਿ ਉਹ ਸਰਕਾਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੰਮ ਕਰੇਗੀ, ਇਸ ਲਈ ਮੰਤਰੀ ਜੀ ਨੂੰ ਚਾਹੀਦਾ ਹੈ ਕਿ ਉਹ ਰੈਸ਼ਨੇਲਾਈਜੇਸ਼ਨ ਕਰਨ ਦੇ ਪੱਤਰ ਨੂੰ ਤੁਰੰਤ ਰੱਦ ਕਰਨ ਤੇ ਇਸ ਦੀ ਥਾਂ ਖਾਲੀ ਪਈਆਂ ਪੋਸਟਾਂ ਨੂੰ ਬੇਰੁਜ਼ਗਾਰ ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਦਿੰਦੇ ਹੋਏ ਭਰਨ। ਇਸ ਮੌਕੇ ਬਲਾਕ ਪ੍ਰਧਾਨ ਅਮਨਦੀਪ, ਰਿਸ਼ੂ ਸੇਠੀ, ਧਰਮਿੰਦਰ ਗੁਪਤਾ, ਪਰਮਜੀਤ ਸ਼ੇਰੇਵਾਲਾ, ਵਿਨੈ ਕੁਮਾਰ, ਕੁਲਬੀਰ ਸਿੰਘ, ਸੌਰਭ ਧੂੜੀਆ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ।