ਅਬਿਨਾਸ਼ ਚੰਦਰ ਥਿੰਦ ਦੀ ਫਾਇਲ ਫ਼ੋਟੋ।
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 20 ਜੂਨ, 2017 : ਅਚਨਚੇਤ ਵਿਗੜੀ ਤਬੀਅਤ ਬਾਅਦ ਸਰੀਰ ਵਿਚ ਪਲੈਟਲੈਟਸ ਅਤੇ ਐਚ.ਬੀ. ਘਟਣ ਨਾਲ ਨੌਜਵਾਨ ਦੀ ਮੌਤ ਹੋ ਗਈ। ਪਿੰਡ ਜੀਵਾਂ ਅਰਾਈਂ ਨਿਵਾਸੀ ਨੰਬਰਦਾਰ ਸੁਖਦਿਆਲ ਥਿੰਦ ਦੇ ਨੌਜਵਾਨ ਪੁੱਤਰ ਅਬਿਨਾਸ਼ ਚੰਦਰ ਥਿੰਦ ਨੇ ਪੇਟ ਅੰਦਰ ਤਕਲੀਫ਼ ਹੋਈ ਤਾਂ ਮੁਢਲੇ ਇਲਾਜ ਤੋਂ ਬਾਅਦ ਉਹ ਟੈਸਟਾਂ ਦੀ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਖੇ ਪੁੱਜੇ, ਜਿੱਥੇ ਸਰੀਰ ਵਿਚ ਪਲੈਟਲੈਟਸ ਅਤੇ ਐਚ.ਬੀ. ਘੱਟ ਹੋਣਾ ਪਾਇਆ ਗਿਆ। ਇਸ ਤੋਂ ਬਾਅਦ ਅਚਾਨਕ ਹੋਈ ਘਬਰਾਹਟ ਇਸ ਨੌਜਵਾਨ ਲਈ ਜਾਨਲੇਵਾ ਸਾਬਤ ਹੋਈ। ਚੱਲ ਵੱਸਿਆ ਨੌਜਵਾਨ 2 ਲੜਕਿਆਂ ਦਾ ਬਾਪ ਸੀ। ਉਹ ਸੀਨੀਅਰ ਕਾਂਗਰਸ ਆਗੂ ਇਕਬਾਲ ਚੰਦ ਪਾਲਾ ਬੱਟੀ ਦੀ ਭੂਆ ਦਾ ਪੁੱਤਰ ਸੀ। ਇਸ ਦੁੱਖ ਦੀ ਘੜੀ ਵਿਚ ਵਿਧਾਇਕ ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਹਰਦਿਆਲ ਕੰਬੋਜ਼, ਸਾਬਕਾ ਮੰਤਰੀ ਹੰਸ ਰਾਜ ਜੋਸ਼ਣ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਤੋਂ ਇਲਾਵਾ ਉਘੀਆਂ ਰਾਜਸੀ, ਧਾਰਮਿਕ ਅਤੇ ਸਮਾਜਿਕ ਹਸਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।