ਸੈਕਰਾਮੈਂਟੋ, 21 ਜੂਨ, 2017 : ਸੈਕਰਾਮੈਂਟੋ ਅਤੇ ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 'ਤੀਆਂ ਤੀਜ਼ ਦੀਆਂ' ਨਾਂ ਹੇਠ ਕਰਵਾਈ ਜਾਂਦੀਆਂ ਤੀਆਂ ਇਸ ਵਾਰ 13 ਅਗਸਤ, ਦਿਨ ਐਤਵਾਰ, ਦੁਪਹਿਰ 1.30 ਤੋਂ 6.30 ਵਜੇ ਤੱਕ ਐਲਕ ਗਰੋਵ ਪਾਰਕ ਵਿਖੇ ਮਨਾਈਆਂ ਜਾਣਗੀਆਂ।
ਐਲਕ ਗਰੋਵ, ਸੈਕਰਾਮੈਂਟੋ 'ਚ ਖੁੱਲ੍ਹੇ ਮੈਦਾਨ ਵਿਚ ਛਾਂ ਦਾਰ ਦਰੱਖਤਾਂ ਹੇਠ ਲੱਗਣ ਵਾਲੀਆਂ ਇਹ ਤੀਆਂ, ਪੰਜਾਬ 'ਚ ਲੱਗਣ ਵਾਲੀਆਂ ਅਸਲੀ ਤੀਆਂ ਦੀ ਝਲਕ ਪੇਸ਼ ਕਰਦੀਆਂ ਹਨ। ਇਸ ਦੌਰਾਨ ਗੀਤ, ਸੰਗੀਤ, ਗਿੱਧਾ, ਬੋਲੀਆਂ, ਸਕਿੱਟਾਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਹੋਣਗੀਆਂ। ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ ਆਦਿ ਦੇ ਸਟਾਲ ਵੀ ਲੱਗ ਰਹੇ ਹਨ, ਜੋ ਕਿ ਇਕ ਪੰਜਾਬ ਦਾ ਮਾਹੌਲ ਪੇਸ਼ ਕਰਨਗੇ। ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਤੀਆਂ ਨੂੰ ਦੇਖਣ ਲਈ ਕੈਲੀਫੋਰਨੀਆ ਭਰ ਤੋਂ ਔਰਤਾਂ, ਬੀਬੀਆਂ, ਬੱਚੀਆਂ ਪਹੁੰਚ ਕੇ ਆਨੰਦ ਮਾਣਦੀਆਂ ਹਨ। ਇਸ ਸੰਬੰਧੀ ਹੋਰ ਜਾਣਕਾਰੀ ਲਈ ਫੋਨ ਨੰਬਰ 916-320-9444 ਜਾਂ 916-240-6969 'ਤੇ ਸੰਪਰਕ ਕੀਤਾ ਜਾ ਸਕਦਾ ਹੈ।