ਨਵੀਂ ਦਿੱਲੀ, 30 ਮਈ, 2017 : ਭਾਰਤ ਅਤੇ ਫਿਜੀ ਨੇ ਰੱਖਿਆ ਉਤਪਾਦਨ ਅਤੇ ਫੌਜੀ ਸਿਖਲਾਈ ਸਮੇਤ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਸੋਮਵਾਰ ਨੂੰ ਇਕ ਸਮਝੌਤੇ 'ਤੇ ਹਸਤਾਖਰ ਕੀਤੇ। ਰੱਖਿਆ ਮੰਤਰੀ ਅਰੁਣ ਜੇਟਲੀ ਨੇ ਫਿਜੀ ਦੇ ਰੱਖਿਆ ਮੰਤਰੀ ਰਾਤੂ ਇਨੋਕੇ ਕੁਬੁਓਬੋਲਾ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਦੇ ਦੌਰਾਨ ਉਹ ਸਮੁੱਦਰੀ ਸੁਰੱਖਿਆ ਖੇਤਰ 'ਚ ਵੀ ਸਹਿਯੋਗ ਵਧਾਉਣ 'ਤੇ ਸਹਿਮਤ ਹੋਏ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਹਾਂ ਮੰਤਰੀਆਂ ਨੇ ਸਮੁੱਦਰੀ ਸੁਰੱਖਿਆ 'ਚ ਰੱਖਿਆ ਸਹਿਯੋਗ ਵਧਾਉਣ 'ਤੇ ਵੀ ਚਰਚਾ ਕੀਤੀ। ਜਲ ਸੈਨਾ ਸਹਿਯੋਗ 'ਤੇ ਵੀ ਚਰਚਾ ਕੀਤੀ ਗਈ। ਫਿਜੀ ਦੇ ਰੱਖਿਆ ਮੰਤਰੀ ਸਾਊਥ ਬਲਾਕ ਦੇ ਲਾਨ 'ਚ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦਿੱਤੀ ਗਈ। ਇਸ ਤੋਂ ਪਹਿਲਾਂ ਕੁਬੁਓਬੋਲਾ ਨੇ ਅਮਰ ਜਵਾਨ ਜਯੋਤੀ 'ਤੇ ਫੁੱਲ ਚੜਾਏ। ਉਨ੍ਹਾਂ ਨੇ ਮੁੰਬਈ ਸਥਿਤ ਜਲ ਸੈਨਾ ਦੀ ਪੱਛਮੀ ਕਮਾਨ ਦਾ ਦੌਰਾ ਵੀ ਕੀਤਾ।