ਚੰਡੀਗੜ੍ਹ, 29 ਮਈ, 2017 : ਪੰਜਾਬ ਵਿਚ ਕੈਪਟਨ ਦੀ ਸਰਕਾਰ ਰੇਤ ਬਜਰੀ ਦੀ ਵੱਧਦੀ ਕੀਮਤਾਂ 'ਤੇ ਲਗਾਮ ਨਹੀਂ ਲਗਾ ਪਾ ਰਹੀ ਹੈ, ਉਥੇ ਹੀ ਹੁਣ ਕੈਬਿਨੇਟ ਮੰਤਰੀ ਰਾਣਾ ਗੁਰਜੀਤ 'ਤੇ ਆਪਣੇ ਕਰਮਚਾਰੀਆਂ ਦੇ ਨਾਂ 'ਤੇ ਰੇਤ ਦੇ ਖੱਡਾਂ ਦੀ ਬੋਲੀ ਵਿਚ ਸ਼ਾਮਲ ਹੋਣ ਦਾ ਗੰਭੀਰ ਦੋਸ਼ ਵੀ ਲਗਾਇਆ ਜਾ ਰਿਹਾ ਹੈ। ਇਸਦੇ ਵਿਰੋਧ ਵਿਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਰਕਰਾਂ ਨੇ ਵੱਖ-ਵੱਖ ਸਥਾਨਾਂ 'ਤੇ ਸਰਕਾਰ ਵਿਰੋਧੀ ਰੋਸ ਮੁਜਾਹਰੇ ਕੀਤੇ। ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਯੁਵਾ ਮੋਰਚਾ ਦੇ ਵਰਕਰਾਂ ਨੇ ਅਮ੍ਰਿੰਤਸਰ, ਜਲੰਧਰ ਅਤੇ ਪਟਿਆਲਾ ਵਿਚ ਪ੍ਰਦਰਸ਼ਨ ਕੀਤੇ ਹਨ।
ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਮੁੱਖਮੰਤਰੀ ਤੋਂ ਮੰਗ ਕੀਤੀ ਹੈ ਕਿ ਉਸ ਗੰਭੀਰ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਆਪਣੇ ਕਰਮਚਾਰੀਆਂ ਦੇ ਨਾਂ 'ਤੇ ਰੇਤ ਦੇ ਖੱਡਾਂ ਦੀ ਬੋਲੀ ਵਿਚ ਸ਼ਾਮਲ ਹੋਏ।
ਉਥੇ ਹੀ ਪ੍ਰਦਰਸ਼ਨਕਾਰੀ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਹਰੇਕ ਘਰ ਵਿਚ ਇਕ ਨੌਕਰੀ, ਨੌਕਰੀ ਨਾ ਮਿਲਣ ਤੱਕ ਨੌਜਵਾਨ ਨੂੰ 2500 ਰੁੱਪਏ ਬੇਰੋਜਗਾਰੀ ਭੱਤਾ, ਹਰੇਕ ਨੌਜਵਾਨ ਨੂੰ ਸਮਾਰਟਫੋਨ, ਪੇਂਡੂ ਯੁਵਾਵਾਂ ਨੂੰ ਹਰਾ ਟ੍ਰੈਕਟਰ ਯੋਜਨਾ ਅਤੇ ਨੌਜਵਾਨਾਂ ਨੂੰ ਸਬਸਿਡੀ ਦਰ 'ਤੇ ਇਕ ਲੱਖ ਟੈਕਸੀ ਸਾਲਾਨਾ ਦੇਣ ਦਾ ਚੋਣ ਵਾਅਦਾ ਤੁਰੰਤ ਪੂਰਾ ਕਰਨ।
ਅਮ੍ਰਿਤਸਰ ਵਿਚ ਪ੍ਰਦਰਸ਼ਨ ਦੀ ਅਗੁਵਾਈ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਅਤੇ ਜਿਲਾ ਪ੍ਰਧਾਨ ਸਲਿਲ ਕਪੂਰ ਨੇ ਕੀਤੀ, ਜਦੋਂਕਿ ਪਟਿਆਲਾ ਵਿਚ ਯੁਵਾ ਮੋਰਚਾ ਦੇ ਸੂਬਾ ਸਕੱਤਰ ਅਨੁਜ ਛਾਹਰਿਆ ਅਤੇ ਜਿਲਾ ਪ੍ਰਧਾਨ ਵਰੁਣ ਜਿੰਦਲ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੀ ਅਗੁਵਾਈ ਕੀਤੀ। ਜਲੰਧਰ ਵਿਚ ਸੂਬਾ ਮੀਤ ਪ੍ਰਧਾਨ ਹਰਸ਼ ਸ਼ਰਮਾ ਅਤੇ ਜਿਲਾ ਪ੍ਰਧਾਨ ਮਨੀਸ਼ ਵਿਜ ਨੇ ਪ੍ਰਦਰਸ਼ਨ ਦੀ ਅਗੁਵਾਈ ਕੀਤੀ।