ਸੰਗਰੂਰ, 27 ਅਪ੍ਰੈਲ, 2017 : ਸੰਗਰੂਰ 'ਚ ਇੱਕ ਸਕੂਲੀ ਬੱਸ ਪਲਟਣ ਦੀ ਖ਼ਬਰ ਹੈ। ਜਿਸ 'ਚ 2 ਮਹਿਲਾ ਅਧਿਆਪਕਾਂ ਸਮੇਤ 15 ਬੱਚਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਪੂਰੀ ਛੁੱਟੀ ਤੋਂ ਬਾਅਦ ਲਾ ਫਾਉਂਡੇਸ਼ਨ ਸੂਕਲ ਦੀ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਜਿਸ ਦੌਰਾਨ ਬੱਸ ਦਾ ਸੰਤੁਲਨ ਬਿਗੜ ਗਿਆ ਤੇ ਬੱਸ ਖੇਤਾਂ 'ਚ ਜਾ ਪਲਟੀ। ਜਖਮੀਆਂ ਨੂੰ ਮੌਕੇ 'ਤੇ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।