ਸ਼੍ਰੀਨਗਰ, 27 ਅਪ੍ਰੈਲ, 2017 : ਉਤਰ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਅੱਤਵਾਦੀਆਂ ਨੇ ਇਕ ਫੌਜੀ ਕੈਂਪ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਕੈਪਟਨ ਸਮੇਤ 3 ਫੌਜੀ ਸ਼ਹੀਦ ਹੋ ਗਏ ਤੇ 5 ਫੌਜੀ ਜ਼ਖਮੀ ਹੋ ਗਏ। ਜਵਾਬੀ ਕਾਰਵਾਈ 'ਚ ਜੈਸ਼-ਏ-ਮੋਹਮਦ ਦੇ ਦੋ ਸ਼ੱਕੀ ਅੱਤਵਾਦੀ ਮਾਰੇ ਗਏ। ਹਮਲੇ 'ਚ ਕੈਪਟਨ ਆਯੂਸ਼ ਯਾਦਵ ਵੀ ਸ਼ਹੀਦ ਹੋ ਗਏ। ਕੈਪਟਨ 26 ਸਾਲਾਂ ਆਯੂਸ਼ ਕੁਝ ਪਹਿਲੇ ਹੀ ਸੈਨਾ 'ਚ ਕਮਿਸ਼ਨਡ ਹੋਏ ਸਨ। ਇਸ ਹਮਲੇ 'ਚ ਪੰਜ ਹੋਰ ਸੈਨਿਕ ਵੀ ਜ਼ਖਮੀ ਹੋਏ ਹਨ। ਜ਼ਖਮੀ ਸੈਨਿਕਾਂ ਨੂੰ ਇਲਾਜ ਲਈ ਵਾਯੂ ਮਾਰਗ ਤੋਂ ਸੈਨਾ ਦੇ 92ਬੇਸ ਹਸਪਤਾਲ ਲੈ ਜਾਇਆ ਗਿਆ। ਅਧਿਕਾਰਕ ਸੂਤਰਾਂ ਮੁਤਾਬਕ ਇਹ ਪਤਾ ਲਗਾਉਣ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕਿ ਅੰਧੇਰੇ ਦਾ ਫਾਇਦਾ ਚੁੱਕ ਕੇ ਕੋਈ ਹੋਰ ਅੱਤਵਾਦੀ ਕੈਂਪ 'ਚ ਤਾਂ ਨਹੀਂ ਦਾਖ਼ਲ ਹੋ ਗਿਆ।
ਕੈਪਟਨ ਆਯੂਸ਼ ਇਸ ਸਾਲ ਕਿਸੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਣ ਵਾਲੇ ਇੰਡੀਅਨ ਆਰਮੀ ਦੇ ਦੂਜੇ ਆਫਿਸਰ ਹਨ। ਉਨ੍ਹਾਂ ਤੋਂ ਪਹਿਲੇ ਫਰਵਰੀ 'ਚ ਮੇਜ਼ਰ ਸਤੀਸ਼ ਦਾਹੀਆ ਹੰਦਵਾੜਾ 'ਚ ਹੋਏ ਇਕ ਐਂਨਕਾਊਂਟਰ 'ਚ ਸ਼ਹੀਦ ਹੋ ਗਏ ਸਨ। ਇਸ ਦੇ ਇਲਾਵਾ ਇਕ ਹੋਰ ਆਫਿਸਰ ਮੇਜ਼ਰ ਅਮਰਦੀਪ ਸਿੰਘ ਚਹਿਲ 23 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਸ਼ੌਪੀਆਂ 'ਚ ਇੰਡੀਅਨ ਆਰਮੀ ਦੀ ਪੈਟਰੋਲਿੰਗ ਪਾਰਟੀ 'ਤੇ ਇਕ ਅੱਤਵਾਦੀ ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਮੇਜ਼ਰ ਚਹਿਲ ਖਤਰੇ ਤੋਂ ਬਾਹਰ ਹਨ ਅਤੇ ਹੁਣ ਰਿਸਰਚ ਐਂਡ ਰੈਫਰਲ ਹਸਪਤਾਲ 'ਚ ਭਰਤੀ ਹਨ। ਉਨ੍ਹਾਂ ਦੇ ਸਿਰ 'ਚ ਗੋਲੀ ਲੱਗਣ ਨਾਲ ਉਨ੍ਹਾਂ ਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ ਸੀ।