ਚੰਡੀਗੜ੍ਹ, 26 ਅਪ੍ਰੈਲ, 2017 : ਡੇਅਰੀ ਵਿਕਾਸ ਵਿਭਾਗ ਤੇ ਡੇਅਰੀ ਵਿਕਾਸ ਬੋਰਡ ਦਾ ਦਫ਼ਤਰ ਚੰਡੀਗੜ੍ਹ ਤੋਂ ਮੋਹਾਲੀ ਤਬਦੀਲ ਹੋ ਗਿਆ ਹੈ। ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਤੇ ਡੇਅਰੀ ਵਿਕਾਸ ਬੋਰਡ, ਜੋ ਪਹਿਲਾਂ ਚੰਡੀਗੜ੍ਹ ਦੇ ਸੈਕਟਰ 22-ਬੀ ਵਿਖੇ ਕਿਰਾਏ ਦੀ ਬਿਲਡਿੰਗ 'ਚ ਚਲ ਰਿਹਾ ਸੀ, ਹੁਣ 'ਲਾਈਵ-ਸਟਾਕ ਕੰਪਲੈਕਸ' ਨੇੜੇ ਆਰਮੀ ਲਾਅ ਇੰਸਟੀਚਿਊਟ, ਸੈਕਟਰ-68 ਵਿਖੇ ਸਰਕਾਰੀ ਇਮਾਰਤ 'ਚ ਤਬਦੀਲ ਹੋ ਗਿਆ ਹੈ। ਕੰਪਲੈਕਸ ਦੀ ਚੌਥੀ ਮੰਜ਼ਿਲ ਉੱਤੇ ਬਣੇ ਇਸ ਨਵੇਂ ਦਫ਼ਤਰ ਨਾਲ 0172-5027285, 2217020 ਅਤੇ 2217022 ਨੰਬਰਾਂ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।