ਨਵੀਂ ਦਿੱਲੀ, 26 ਅਪ੍ਰੈਲ, 2017 : ਦਿੱਲੀ ਨਗਰ ਚੋਣਾਂ 'ਚ ਐਤਵਾਰ ਨੂੰ ਹੋਈ ਪੋਲਿੰਗ ਦੇ ਨਤੀਜੇ ਅੱਜ ਆ ਜਾਣਗੇ। ਚੋਣਾਂ 'ਚ ਮੁੱਖ ਦਾਅਵੇਦਾਰ ਦਲ ਭਾਜਪਾ, ਆਪ ਅਤੇ ਕਾਂਗਰਸ ਵਿਚਕਾਰ ਹੋਏ ਸੰਘਰਸ਼ 'ਚ ਹਾਰ-ਜਿੱਤ ਦਾ ਫੈਸਲਾ ਅੱਜ ਹੋ ਜਾਵੇਗਾ। ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਈ.ਵੀ.ਐੱਮ. ਮਸ਼ੀਨਾਂ ਪੋਲਿੰਗ ਸਥਾਨਾਂ 'ਤੇ ਪਹੁੰਚਾ ਦਿੱਤੀਆਂ ਗਈਆਂ ਹਨ। ਇਸ ਲਈ 35 ਪੋਲਿੰਗ ਕੇਂਦਰ ਬਣਾਏ ਗਏ ਹਨ।
ਜਾਣਕਾਰੀ ਮੁਤਾਬਕ ਐਤਵਾਰ ਨੂੰ 53.58 ਫੀਸਦੀ ਪੋਲਿੰਗ ਹੋਈ ਸੀ, ਜੋ ਕਿ ਸਾਲ 2012 ਦੀਆਂ ਚੋਣਾਂ 'ਚ ਹੋਈ ਪੋਲਿੰਗ ਤੋਂ ਵਧ ਰਹੀ। ਚੋਣਾਂ ਦੇ ਤਿੰਨਾਂ ਮੁੱਖ ਦਾਅਵੇਦਾਰ ਭਾਜਪਾ, ਆਪ, ਕਾਂਗਰਸ, ਆਪਣੇ ਪੱਖ 'ਚ ਚੋਣਾਂ ਦੇ ਨਤੀਜੇ ਆਉਣ ਦਾ ਦਾਅਵਾ ਕਰ ਰਹੇ ਹਨ। ਇਸ ਵਿਚਕਾਰ ਪੋਲਿੰਗ ਤੋਂ ਬਾਅਦ ਐਗਜ਼ਿਟ ਪੋਲ 'ਚ ਚੋਣਾਂ ਦੇ ਨਤੀਜੇ 'ਚ ਭਾਜਪਾ ਨੂੰ ਅਨਿਸ਼ਚਿਤ ਜਿੱਤ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ।