ਫਤਿਹਗੜ੍ਹ ਸਾਹਿਬ, 26 ਮਾਰਚ, 2017 : ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪਿਸੋਰਾ ਸਿੰਘ ਸਿੱਧੂਪੁਰ ਦਾ ਐਤਵਾਰ ਨੂੰ ਦਿਨ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਪਿਸੋਰਾ ਸਿੰਘ ਸਿੱਧੂਪੁਰ ਦਾ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਿੱਧੂਪੁਰ ਵਿਖੇ ਸਵੇਰੇ 11 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਸੋਰਾ ਸਿੰਘ ਸਿੱਧੂਪੁਰ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਸਨ।