ਪੀ.ਡੀ.ਪੀ. ਮੰਤਰੀ ਫਾਰੂਖ ਅੰਦਰਾਬੀ ਦੀ ਫਾਈਲ ਫੋਟੋ
ਜੰਮੂ, 26 ਮਾਰਚ, 2017 : ਜੰਮੂ-ਕਸ਼ਮੀਰ ਦੇ ਅੰਤਨਾਗ ਜ਼ਿਲੇ 'ਚ ਪੀ.ਡੀ.ਪੀ. ਮੰਤਰੀ ਫਾਰੂਖ ਅੰਦਰਾਬੀ ਦੇ ਘਰ 26 ਮਾਰਚ ਦੇਰ ਰਾਤ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਜਿਸ ਦੌਰਾਨ ਮੌਕੇ 'ਤੇ ਮੌਜੂਦ ਇਕ ਸੁਰੱਖਿਆ ਅਧਿਕਾਰੀ ਜ਼ਖਮੀ ਹੋ ਗਿਆ ਅਤੇ ਅੱਤਵਾਦੀ ਰਾਈਫਲ ਲੈ ਕੇ ਮੌਕੇ 'ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਹਮਲਾ ਗ੍ਰੈਨੇਡ ਨਾਲ ਕੀਤਾ ਗਿਆ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਪੀ.ਡੀ.ਪੀ. ਮੰਤਰੀ ਫਾਰੂਖ ਆਪਣੇ ਰਿਹਾਇਸ਼ 'ਤੇ ਮੌਜੂਦ ਨਹੀਂ ਸਨ।