ਚੰਡੀਗੜ੍ਹ, 26 ਮਾਰਚ, 2017 : ਚੰਡੀਗੜ੍ਹ ਪ੍ਰੈਸ ਕਲੱਬ ਦੇ ਜੇਤੂਆਂ ਦਾ ਅੱਜ ਐਲਾਨ ਹੋ ਗਿਆ ਹੈ । ਐਤਵਾਰ ਨੂੰ ਹੋਈ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਚੋਣ ‘ਚ ਜਸਵੰਤ ਰਾਣਾ ਅਤੇ ਰਮੇਸ਼ ਹੰਡਾ ਧੜੇ ਵੱਲੋਂ ਕਲੀਨ ਸਵੀਪ ਕਰਦਿਆ ਪ੍ਰੈੱਸ ਕਲੱਬ ਦੀਆਂ 9 ਦੀਆਂ 9 ਸੀਟਾਂ ‘ਤੇ ਕਬਜ਼ਾ ਕੀਤਾ ਗਿਆ। ਇਸ ਜਿੱਤ ਤੋਂ ਬਾਅਦ ਚੰਡੀਗੜ੍ਹ ਪ੍ਰੈੱਸ ਕਲੱਮ ‘ਚ ਜਸ਼ਨ ਦਾ ਮਹੌਲ ਵੇਖਣ ਨੂੰ ਮਿਲਿਆ । ਚੰਡੀਗੜ੍ਹ ਪ੍ਰੈੱਸ ਕਲੱਬ ਦੀਆਂ ਚੋਣਾਂ ‘ਚ ਪਹਿਲੀ ਵਾਰ ਹੋਇਆ ਹੈ ਜਦੋਂ ਕਲੱਬ ਦੀਆਂ ਸਾਰੀਆਂ 9 ਸੀਟਾਂ ‘ਤੇ ਕਿਸੇ ਇੱਕ ਪੈਨਲ ਦਾ ਕਬਜ਼ਾ ਹੋਇਆ ਹੋਵੇ। ਇਸ ਦੇ ਨਾਲ ਹੀ ਜਸਵੰਤ ਸਿੰਘ ਰਾਣਾ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਵੀ ਬਣੇ ਹਨ।