ਮ੍ਰਿਤਕ ਹਰਬੰਸ ਲਾਲ ਬੱਟੀ ਦੀ ਫਾਇਲ ਫ਼ੋਟੋ।
ਗੁਰੂਹਰਸਹਾਏ/ਫਿਰੋਜ਼ਪੁਰ, 26 ਮਾਰਚ, 2017 : ਸਾਬਕਾ ਵਾਇਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਅਤੇ ਸੀਨੀਅਰ ਕਾਂਗਰਸ ਆਗੂ ਹੰਸ ਰਾਜ ਬੱਟੀ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਛੋਟੇ ਭਰਾ ਹਰਬੰਸ ਲਾਲ ਬੱਟੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਦਿਲ ਦੌਰਾ ਪੈਣ ਬਾਅਦ ਉਨ੍ਹਾਂ ਦੇ ਦਿਲ ਵਿਚ ਡਾਕਟਰਾਂ ਵੱਲੋਂ ਸਟੰਟ ਪਾ ਕੇ ਇਲਾਜ ਕੀਤਾ ਗਿਆ ਸੀ। ਬੀਤੀ ਰਾਤ ਕਰੀਬ 2 ਵਜੇ ਉਨ੍ਹਾਂ ਘਬਰਾਹਟ ਹੋਣ ਸ਼ਿਕਾਇਤ ਕੀਤੀ ਤਾਂ ਜਦ ਤੱਕ ਡਾਕਟਰਾਂ ਕੋਲ ਉਸ ਨੂੰ ਲਿਜਾਇਆ ਗਿਆ ਤਦ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਡੇਰਾ ਬਿਆਸ ਨਾਲ ਲੰਬੇ ਅਰਸੇ ਤੋਂ ਜੁੜਿਆ ਹੋਇਆ ਸੀ। ਡੇਰਾ ਬਿਆਸ ਅਤੇ ਹੋਰ ਧਾਰਮਿਕ ਸਥਾਨਾਂ 'ਤੇ ਉਹ ਸੇਵਾ ਦੇ ਕੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ। ਅੱਜ ਪਿੰਡ ਕਮਰੇ ਵਾਲਾ ਦੇ ਸ਼ਮਸ਼ਾਨਘਾਟ ਵਿਚ ਹੋਏ ਅੰਤਿਮ ਸਸਕਾਰ ਮੌਕੇ ਡੈਲੀਗੇਟ ਪੰਜਾਬ ਕਾਂਗਰਸ ਅਨੁਮੀਤ ਸਿੰਘ ਹੀਰਾ ਸੋਢੀ, ਸਾਬਕਾ ਮੰਤਰੀ ਹੰਸ ਰਾਜ ਜੋਸ਼ਨ, ਸਾਬਕਾ ਚੇਅਰਮੈਨ ਬੈਕਫਿੰਕੋ ਪੰਜਾਬ ਸ.ਬਲਦੇਵ ਸਿੰਘ ਮਾਹਮੂਜੋਈਆ, ਸਾਬਕਾ ਚੇਅਰਮੈਨ ਵੇਦ ਪ੍ਰਕਾਸ਼, ਭੀਮ ਕੰਬੋਜ਼ ਸੈਦੇ ਕੇ, ਇਕਬਾਲ ਚੰਦ ਪਾਲਾ ਬੱਟੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਬਲਦੇਵ ਰਾਜ ਕੰਬੋਜ਼, ਸਾਬਕਾ ਚੇਅਰਮੈਨ ਯੋਜਨਾ ਬੋਰਡ ਫਿਰੋਜ਼ਪੁਰ ਦੌਲਤ ਰਾਮ ਕੰਬੋਜ਼, ਅਸ਼ੋਕ ਅਨੇਜਾ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।