ਚੰਡੀਗੜ੍ਹ, 19 ਫਰਵਰੀ, 2017 : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਪੰਜਾਬੀ ਅਕਾਦਮੀ ਦਿੱਲੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਦੋ ਰੋਜ਼ਾ ਰੰਗਮੰਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜੋ ਵਿਰਸਾ ਵਿਹਾਰ, ਗਾਂਧੀ ਗਰਾਉਂਡ, ਅੰਮ੍ਰਿਤਸਰ ਵਿਚ ਹੋਵੇਗਾ। ਪ੍ਰੋਗਰਾਮ ਦਾ ਪਹਿਲਾ ਸੈਸ਼ਨ 25 ਫਰਵਰੀ ਨੂੰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ, ਜਿਸ ਦੀ ਪ੍ਰਧਾਨ ਪ੍ਰੋ. ਅਸ਼ੋਕ ਸਾਗਰ ਭਗਤ ਕਰਨਗੇ। ਇਸ ਸੈਸ਼ਨ ਦਾ ਵਿਸ਼ਾ ਹੋਵੇਗਾ ਭਾਰਤੀ ਰੰਗਮੰਚ ਕੱਲ, ਅੱਜ ਤੇ ਭਲਕ। ਮੁੱਖ ਭਾਸ਼ਣ ਪਦਮ ਸ੍ਰੀ ਬੰਸੀ ਕੋਲ ਦਾ ਹੋਵੇਗਾ। ਪਦਮ ਸ੍ਰੀ ਬਲਵੰਤ ਠਾਕੁਰ ਮੁੱਖ ਮਹਿਮਾਨ ਅਤੇ ਪ੍ਰਸਿੱਧ ਰੰਗਮੰਚ ਹਸਤੀ ਸ੍ਰੀ ਰਾਜਾ ਬੁੰਦੇਲਾ ਵਿਸ਼ੇਸ਼ ਮਹਿਮਾਨ ਹੋਣਗੇ। ਉਦਘਾਟਨੀ ਸ਼ਬਦ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਕਹਿਣਗੇ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਸੈਮੀਨਾਰ ਬਾਰੇ ਜਾਣਕਾਰੀ ਦੇਣਗੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਸਵਾਗਤੀ ਸ਼ਬਦ ਕਹਿਣਗੇ। ਮੰਚ ਸੰਚਾਲਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਕਰਨਗੇ ਜਦਕਿ ਧੰਨਵਾਦੀ ਸ਼ਬਦ ਡਾ. ਜਗਦੀਸ਼ ਸਚਦੇਵਾ ਕਹਿਣਗੇ।
ਦੂਜਾ ਸੈਸ਼ਨ ਦੁਪਹਿਰ ਦੇ ਖਾਣੇ ਮਗਰੋਂ 2:30 ਵਜੇ ਸ਼ੁਰੂ ਹੋਵੇਗਾ ਜਿਸ ਦਾ ਵਿਸ਼ਾ ਹੋਵੇਗਾ ਸਾਹਿਤ ਰੰਗਮੰਚ ਪੇਸ਼ਕਾਰੀ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਆਤਮਜੀਤ ਕਰਨਗੇ ਤੇ ਵਿਸ਼ੇਸ਼ ਮਹਿਮਾਨ ਪ੍ਰੋ. ਤ੍ਰਿਪੁਰਾਰੀ ਸ਼ਰਮਾ ਤੇ ਸ੍ਰੀ ਦਵਿੰਦਰ ਦਮਨ ਹੋਣਗੇ। ਮੁੱਖ ਬੁਲਾਰੇ ਡਾ. ਸਵਰਾਜਬੀਰ ਸਿੰਘ ਤੇ ਡਾ. ਸਾਹਿਬ ਸਿੰਘ ਹੋਣਗੇ। ਬਹਿਸ ਦਾ ਆਰੰਭ ਕਰਨਗੇ ਡਾ. ਨਵਦੀਪ ਕੌਰ ਅਤੇ ਮੰਚ ਸੰਚਾਲਨ ਸ੍ਰੀ ਪ੍ਰੀਤਮ ਰੁਪਾਲ ਕਰਨਗੇ।
ਤੀਜਾ ਸੈਸ਼ਨ 26 ਫਰਵਰੀ ਨੂੰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ, ਜਿਸ ਦਾ ਵਿਸ਼ਾ ਰਹੇਗਾ ਨਾਟਕ ਰੰਗਮੰਚ ਤੇ ਆਲੋਚਨਾ। ਇਸ ਦੀ ਪ੍ਰਧਾਨਗੀ ਸ੍ਰੀ ਅਜੀਤ ਰਾਏ (ਦਿੱਲੀ) ਕਰਨਗੇ ਤੇ ਮੁੱਖ ਬੁਲਾਰੇ ਸ੍ਰੀ ਸੰਗਮ ਪਾਂਡੇ (ਦਿੱਲੀ) ਹੋਣਗੇ। ਇਸ ਦੇ ਵਿਸ਼ੇਸ਼ ਮਹਿਮਾਨ ਸ੍ਰੀ ਮੁਸ਼ਤਾਕ ਕਾਕ (ਜੰਮੂ) ਹੋਣਗੇ ਜਦਕਿ ਬਹਿਸ ਦਾ ਆਰੰਭ ਕਰਨਗੇ ਡਾ. ਜਸਪਾਲ ਕੌਰ ਦਿਓਲ ਤੇ ਮੰਚ ਸੰਚਾਲਨ ਡਾ. ਸਾਹਿਬ ਸਿੰਘ ਕਰਨਗੇ।
ਚੌਥਾ ਸੈਸ਼ਨ ਦੁਪਹਿਰ ਦੇ ਖਾਣੇ ਮਗਰੋਂ ਸ਼ੁਰੂ ਹੋਵੇਗਾ, ਜਿਸ ਦਾ ਵਿਸ਼ਾ ਹੋਵੇਗਾ 'ਗਭਰੇਟ ਰੰਗਮੰਚ ਦੀਆਂ ਲੋੜਾਂ ਤੇ ਸਮੱਸਿਆਵਾਂ'। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਸਤੀਸ਼ ਕੁਮਾਰ ਵਰਮਾ ਕਰਨਗੇ। ਸ੍ਰੀ ਜਤਿੰਦਰ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਬੁਲਾਰੇ ਡਾ. ਪਾਲੀ ਭੁਪਿੰਦਰ ਅਤੇ ਸ੍ਰੀ ਪ੍ਰੋਬੀਰ ਗੁਹਾ (ਕਲਕੱਤਾ) ਹੋਣਗੇ। ਮੰਚ ਸੰਚਾਲਨ ਦੀਪ ਦਵਿੰਦਰ ਸਿੰਘ ਕਰਨਗੇ।