ਜੋਧਪੁਰ, 18 ਜਨਵਰੀ, 2017 : ਜੋਧਪੁਰ ਦੀ ਸੀ.ਜੇ.ਐਮ. ਅਦਾਲਤ ਨੇ ਆਰਮਜ਼ ਐਕਟ ਮਾਮਲੇ 'ਚ ਬਾਲੀਵੁੱਡ ਦੇ ਅਦਾਕਾਰ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਲਮਾਨ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕੀਤਾ ਹੈ। ਇਸ ਕੇਸ ਤੋਂ ਬਾਅਦ ਸਲਮਾਨ ਖਾਨ ਹੁਣ ਕਾਲਾ ਹਿਰਨ ਕੇਸ ਦੇ ਲਈ ਮੁੜ੍ਹ ਜੋਧਪੁਰ ਅਗਲੇ ਹਫਤੇ ਆਉਣਗੇ।
ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਲਈ ਬੁੱਧਵਾਰ ਦਾ ਦਿਨ ਕਾਫੀ ਅਹਿਮ ਰਿਹਾ ਕਿਉਕਿ ਸਲਮਾਨ ਖਾਨ ਨੂੰ ਆਮਸ ਐਕਟ ਮਾਮਲੇ ਵਿੱਚ ਜੋਧਪੁਰ ਅਦਾਲਤ ਨੇ ਬਰੀ ਕਰ ਦਿੱਤਾ ਹੈ।ਸੈਸਨ ਕੋਰਟ ਨੇ ਡੇਢ ਲਾਈਨ ਵਿੱਚ ਆਪਣਾ ਇਹ ਫੈਸਲਾ ਸੁਣਾਇਆ ਹੈ ਸਰਕਾਰੀ ਵਕੀਲ਼ ਦੇ ਮੁਤਾਬਿਕ ਸਲਮਾਨ ਨੂੰ ਸ਼ੱਕ ਦਾ ਲਾਭ ਮਿਲਿਆ ਹੈ। ਸਲਮਾਨ ਖਾਨ ਮੰਗਲਵਾਰ ਸ਼ਾਮ ਤੋਂ ਹੀ ਆਪਣੀ ਭੈਣ ਅਲਵੀਰਾ ਦੇ ਨਾਲ ਜੋਧਪੁਰ ਪਹੁੰਚੇ ਸਨ।ਜੱਜ ਦਲਪਤ ਸਿੰਘ ਰਾਜਪਰੋਹਿਤ ਨੇ ਇਹ ਫੈਸਲਾਂ ਸੁਣਾਇਆ ਹੈ,ਸਲਮਾਨ ਜੋਧਪੁਰ ਵਿੱਚ ਹਰੀ ਮਹਿਲ ਪੈਲਸ ਵਿੱਚ ਠਹਿਰੇ ਹੋਏ ਸਨ।
1998 ਵਿੱਚ ਫਿਲਮ ਹਮ ਸਾਥ ਸਾਥ ਹੈ ਦੀ ਸੂਟਿੰਗ ਦੇ ਦੋਰਾਨ ਸਲਮਾਨ ਖਾਨ ਦੇ ਖਿਲਾਫ ਕਾਲੇ ਹਿਰਨ ਦੇ ਸਿਕਾਰ ਨਾਲ ਜੁੜੇ 4 ਮਾਮਲੇ ਜੁੜੇ ਸਨ।ਇਹਨਾਂ ਵਿੱਚੋ ਇੱਕ ਮਾਮਲਾ ਬਿਨ੍ਹਾਂ ਲਾਈਸੈਸ ਵਾਲੇ ਹਥਿਆਰ ਦੇ ਨਾਲ ਸ਼ਿਕਾਰ ਦਾ ਸੀ।ਇਸੇ ਤੇ ਜੋਧਪੁਰ ਲੋਅਰ ਕੋਰਟ ਦਾ ਫੈਸਲਾ ਆਇਆ ਹੈ। ਵਕੀਲਾ ਮੁਤਾਬਿਕ ਸਲਮਾਨ ਦੇ ਖਿਲਾਫ ਦੋਸ਼ੀ ਸਾਬਿਤ ਹੋਣ ਲਈ ਸਬੂਤ ਨਹੀਂ ਸਨ ਇਸੇ ਲਈ ਉਹਨਾਂ ਨੂੰ ਬਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿਕਾਰ ਨਾਲ ਜੁੜੇ ਦੋ ਕੇਸਾ ਵਿਚ ਸਲਮਾਨ ਨੂੰ ਹਾਈਕੋਰਟ ਵੱਲੋਂ ਬਰੀ ਕੀਤਾ ਜਾ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਦੇ ਖਿਲਾਫ ਜੋਧਪੁਰ ਜਿਲ੍ਹੇ ਦੇ ਲੂਣੀ ਥਾਣੇ ਦੇ ਇੱਕ ਪਿੰਡ ਦੀ ਸਰਹੱਦ ਤੇ 1 ਅਤੇ 2 ਅਕਤੂਬਰ 1998 ਦੀ ਰਾਤ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ।ਸਲਮਾਨ ਤੇ ਐਕਸਪਾਈਰ ਹੋ ਚੁੱਕੇ ਲਾਈਸੇਸ ਦੇ ਨਾਲ ਹਥਿਆਰ ਰੱਖਣ ਅਤੇ ਇਸਤਮਾਲ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਸਲਮਾਨ ਇਥੇ ਸੂਟਿੰਗ ਕਰਨ ਲਈ ਆਏ ਸਨ।ਜਿਸ ਸਮੇਂ ਇਹ ਘਟਨਾਂ ਹੋਈ ਸੀ ਉਸ ਸਮੇਂ ਸਲਮਾਨ ਦੇ ਨਾਲ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੰਬੂ ਅਤੇ ਨੀਲਮ ਵੀ ਮੌਜੂਦ ਸਨ। ਉਹ ਵਾਰ ਸਲਮਾਨ ਇਸ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ।