ਅਮਲੋਹ, 17 ਜਨਵਰੀ, 2017 (ਦੀਦਾਰ ਗੁਰਨਾ ) : ਅੱਜ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਰ ਗੁਰਪ੍ਰੀਤ ਰਾਜੂ ਖੰਨਾ ਵੱਲੋਂ ਹਲਕਾ ਅਮਲੋਹ ਤੋਂ ਨਾਮਜ਼ਦਗੀ ਕਾਗ਼ਜ਼ ਭਰਨ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾ ਦਾ ਇਕੱਠ ਹੋਇਆ ! ਇਸ ਬਾਰੇ ਗੱਲਬਾਤ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਮੈਂ ਹਲਕਾ ਅਮਲਹੋ ਦੇ ਕੋਨੇ ਕੋਨੇ ਤੋਂ ਸਾਥ ਦੇਣ ਲਈ ਪਹੁੰਚੀ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੇ ਵੱਲੋਂ ਦਿੱਤੇ ਪਿਆਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਅਤੇ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗਾ ਹਲਕੇ ਦੇ ਸਰਬ-ਪੱਖੀ ਵਿਕਾਸ ਲਈ ਬਿਨਾ ਭੇਦਭਾਵ ਦੇ ਹਮੇਸ਼ਾ ਕੰਮ ਕਰਦਾ ਰਹਾਂਗਾ !