ਮੁੰਬਈ, 17 ਜਨਵਰੀ, 2017 : ਬਹੁਚਰਚਿਤ ਸ਼ੀਨਾ ਬੋਰਾ ਹੱਤਿਆਕਾਂਡ 'ਚ ਉਸ ਦੀ ਮਾਂ ਇੰਦਰਾਨੀ ਮੁਖਰਜੀ ਤੇ ਮਤਰੇਏ ਪਿਤਾ ਪੀਟਰ ਮੁਖਰਜੀ 'ਤੇ ਹੱਤਿਆ ਤੇ ਸਾਜਸ਼ ਦਾ ਦੋਸ਼ ਤੈਅ ਹੋਇਆ ਹੈ। ਉਥੇ ਇੰਦਰਾਨੀ ਦੇ ਸਾਬਕਾ ਪਤੀ ਸੰਜੀਵ ਖੰਨਾ ਖਿਲਾਫ ਵੀ ਵਿਸ਼ੇਸ਼ ਸੀ.ਬੀ.ਆਈ. ਕੋਰਟ ਨੇ ਦੋਸ਼ ਤੈਅ ਕੀਤੇ ਹਨ। ਇਸ ਤੋਂ ਪਹਿਲਾ ਚੌਥੇ ਦੋਸ਼ੀ ਤੇ ਇੰਦਰਾਨੀ ਦੇ ਡਰਾਈਵਰ ਸ਼ਿਆਮਵਰ ਰਾਏ ਸੀ.ਬੀ.ਆਈ. ਲਈ ਸਰਕਾਰੀ ਗਵਾਹ ਬਣ ਗਿਆ ਸੀ।