← ਪਿਛੇ ਪਰਤੋ
ਹੈਦਰਾਬਾਦ, 10 ਦਸੰਬਰ, 2016 : ਤੇਲੰਗਾਨਾ 'ਚ ਕੋਥੂਰ ਦੇ ਨੇੜੇ ਪੁਲਿਸ ਨੇ ਕਰੀਬ 82 ਲੱਖ ਦੇ ਨਵੇਂ ਨੋਟ ਜ਼ਬਤ ਕੀਤੇ ਹਨ ਜਿਸ 'ਚ 71 ਲੱਖ ਰੁਪਏ 2000 ਦੇ ਨਵੇਂ ਨੋਟਾਂ 'ਚ ਹਨ। ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਥੂਰ 'ਚ ਗੱਡੀਆਂ ਦੀ ਚੈਕਿੰਗ ਦੌਰਾਨ ਨਵੇਂ 2000 ਰੁਪਏ ਦੇ ਨੋਟਾਂ 'ਚ 71 ਲੱਖ ਰੁਪਏ ਅਤੇ 100 ਰੁਪਏ ਦੇ ਨੋਟਾਂ 'ਚ 11 ਲੱਖ ਰੁਪਇਆਂ ਨੂੰ ਜ਼ਬਤ ਕੀਤਾ ਹੈ। ਪੁਲਿਸ ਨੇ ਮਾਮਲੇ 'ਚ ਕਮੀਸ਼ਨ ਲੈ ਕੇ ਪੈਸਿਆਂ ਦੀ ਅਦਲਾ-ਬਦਲੀ 'ਚ ਕਥਿਤ ਤੌਰ 'ਤੇ ਸ਼ਾਮਲ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲੋਕ ਦੀ ਜਾਂਚ ਲਈ ਇਨਕਮ ਟੈਕਸ ਵਿਭਾਗ 'ਚ ਇਸਦੀ ਰਿਪੋਰਟ ਕੀਤੀ ਜਾਵੇਗੀ।
Total Responses : 189