ਗੁਰਦਾਸਪੁਰ ਵਿੱਚ ਕੌਮੀ ਝੰਡੇ ਦੇ ਅਪਮਾਨ ਦੀ ਘਟਨਾ : ਕੂੜੇ ਦੇ ਡੰਪ ਵਿੱਚੋਂ ਸੈਂਕੜਿਆਂ ਤਿਰੰਗੇ ਝੰਡੇ ਮਿਲੇ
ਰੋਹਿਤ ਗੁਪਤਾ
ਗੁਰਦਾਸਪੁਰ 30 ਅਕਤੂਬਰ, 2026
ਸ਼ਹਿਰ ਦੇ ਕਲਾਨੌਰ ਤੇ ਕੌਮੀ ਝੰਡੇ ਤਿਰੰਗੇ ਦੇ ਅਪਮਾਨ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇਥੇ ਡੀਮਾਰਟ ਦੇ ਸਾਹਮਣੇ ਲੱਗੇ ਕੂੜੇ ਦੇ ਡੰਪ ਤੋਂ ਦੇਰ ਰਾਤ 200 ਤੋਂ ਵੱਧ ਕੌਮੀ ਝੰਡੇ ਮਿਲੇ ਹਨ । ਜਿਸ ਤੋਂ ਬਾਅਦ ਸ਼ਹਿਰ ਦੇ ਸਮਾਜ ਸੇਵਕ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਦੀ ਮੰਗ ਕਰ ਰਹੇ ਹਨ। ਉਹਨਾਂ ਵੱਲੋਂ ਤਿਰੰਗੇ ਝੰਡਿਆਂ ਨੂੰ ਚੁੱਕ ਕੇ ਮਾਨ ਸਮਾਨ ਨਾਲ ਸਮੇਟਿਆ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਵੇਰੇ ਡਿਪਟੀ ਕਮਿਸ਼ਨਰ ਦਫਤਰ ਜਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ ਤੇ ਦੋਸ਼ੀ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਲਿਖਿਤ ਸ਼ਿਕਾਇਤ ਵੀ ਕੀਤੀ ਜਾਏਗੀ।
ਮੌਕੇ ਤੇ ਪਹੁੰਚੇ ਸਮਾਜਸੇਵੀ ਵਰੁਣ ਮਰਵਾਹਾ, ਭਾਰਤੀ ਜਨਤਾ ਪਾਰਟੀ ਦੇ ਬਲਾਕ ਪ੍ਰਧਾਨ ਰਿੱਕੀ ਮਹੰਤ ਅਤੇ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਇਹ ਕੋਈ ਸ਼ਰਾਰਤੀ ਅਨਸਰ ਦੀ ਸ਼ਰਾਰਤ ਵੀ ਹੋ ਸਕਦੀ ਹੈ ਜਿਸਨੇ ਜਾਣ ਬੁਝ ਕੇ ਸਨਸਨੀ ਫੈਲਾਉਣ ਲਈ ਇਹ ਹਰਕਤ ਕੀਤੀ ਹੋਵੇ । ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨੇੜੇ ਤੇੜੇ ਦੇ ਕੈਮਰੇ ਖੰਗਾਲ ਕੇ ਉਸ ਵਿਅਕਤੀ ਜਾਂ ਅਦਾਰੇ ਦੀ ਪਹਿਚਾਨ ਕੀਤੀ ਜਾਏ ਜਿਸ ਨੇ ਦੇਸ਼ ਵਿਰੋਧੀ ਹਰਕਤ ਕੀਤੀ ਹੈ ਅਤੇ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ।
- Download Babushahi App
-
-