ਚੋਰਾਂ ਦਾ ਸ਼ਰਮਨਾਕ ਕਾਰਾ : ਮੰਦਰ ਨੂੰ ਵੀ ਨਹੀਂ ਬਖਸ਼ਿਆ
ਦੋ ਦਰਜਨ ਤੋਂ ਬਾਅਦ ਟੂਟੀਆਂ ਚੋਰੀ ਕਰਕੇ ਲੈ ਗਏ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ 30 ਅਕਤੂਬਰ, 2026
ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਦੇ ਵਿੱਚ ਰਮੇਤਰਾ ਮਹਾਜਨ ਬਰਾਦਰੀ ਦੇ ਮੰਦਿਰ ਬਾਬਾ ਪਰਾਂਗਣ ਨਾਥ ਜੀ ਦਰਬਾਰ ਦੇ ਵਿੱਚ ਚੋਰਾਂ ਨੇ ਬਾਥਰੂਮ ਦੇ ਅੰਦਰ ਲੱਗੀਆਂ ਹੋਈਆਂ 25 ਦੇ ਕਰੀਬ ਪਾਣੀ ਵਾਲੀਆਂ ਟੂਟੀਆਂ ਹੀ ਚੋਰੀ ਕਰ ਲਈਆਂ।
ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਵਾਈਸ ਪ੍ਰਧਾਨ ਰਮਨ ਮੁਹਾਜਨ ਤੇ ਮੰਦਿਰ ਦੇ ਪੁਜਾਰੀ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਮੰਦਿਰ ਦੇ ਵਿੱਚ ਸਵੇਰ ਸਮੇਂ ਜਦੋਂ ਦਰਵਾਜ਼ਾ ਖੋਲਿਆ ਤਾਂ ਮੰਦਿਰ ਦੇ ਅੰਦਰ ਹੀ ਮੌਜੂਦ ਕਮਰਿਆਂ ਦੇ ਬਾਥਰੂਮ ਦੇ ਵਿੱਚ ਲੱਗੀਆਂ ਹੋਈਆਂ 25 ਦੇ ਕਰੀਬ ਟੂਟੀਆਂ ਨਹੀਂ ਸਨ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਚੋਰੀ ਕਰਨ ਦੇ ਲਈ ਮੰਦਰ ਜਾਣ ਤੋਂ ਵੀ ਚੋਰ ਗੁਰੇਜ਼ ਨਹੀਂ ਕਰ ਰਹੇ ਅਤੇ ਦਿਨ ਦਿਹਾੜੇ ਹੀ ਦਾਖਲ ਹੋ ਕੇ ਮੰਦਿਰ ਦੇ ਬਾਥਰੂਮ ਦੇ ਅੰਦਰ ਲੱਗੀਆਂ ਹੋਈਆਂ 25 ਦੇ ਕਰੀਬ ਟੂਟੀਆਂ ਉਤਾਰ ਕੇ ਨਾਲ ਲੈ ਗਏ ।
ਮੰਦਰ ਕਮੇਟੀ ਦੇ ਪ੍ਰਧਾਨ ਮਨਮੋਹਨ ਮੁਹਾਜਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਕਿ ਜਿਨਾਂ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਦੁਬਾਰਾ ਕਿਸੇ ਵੀ ਧਾਰਮਿਕ ਸਥਾਨ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- Download Babushahi App
-
-