ਵਾਰਡ ਨੰਬਰ ਚਾਰ ਤੇ ਪੰਜ ਤੋ ਮਾਲਵਾ ਪਤੀ ਪਤਨੀ ਲਈ ਬੀਬੀ ਮਾਣੂੰਕੇ ਨੇ ਮੰਗੀਆਂ ਵੋਟਾਂ
*ਇਸ ਮੌਕੇ ਕੱਢੇ ਗਏ ਰੋਡ ਸ਼ੋਅ ਦੌਰਾਨ ਦੋਵੇਂ ਵਾਰਡਾਂ ਵਿੱਚੋ ਲੋਕਾਂ ਨੇ ਮਾਲਵਾ ਪਤੀ ਪਤਨੀ ਨੂੰ ਦਿੱਤਾ ਭਰਪੂਰ ਪਿਆਰ ਤੇ ਸਮਰਥਨ
ਬਾਬੂਸ਼ਾਹੀ ਬਿਊਰੋ
ਜਗਰਾਓਂ (ਦੀਪਕ ਜੈਨ)-ਜਗਰਾਓਂ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦਾ ਅੱਜ ਆਖ਼ਿਰੀ ਦਿਨ ਵਾਰਡ ਨੰਬਰ ਚਾਰ ਤੇ ਵਾਰਡ ਨੰਬਰ ਪੰਜ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਮਾਲਵਾ ਤੇ ਰਵਿੰਦਰਪਾਲ ਕੌਰ ਮਾਲਵਾ ਦੇ ਹੱਕ ਵਿੱਚ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਚੋਣ ਪ੍ਰਚਾਰ ਕੀਤਾ ਤੇ ਇਸ ਮੌਕੇ ਅਮਰਜੀਤ ਸਿੰਘ ਮਾਲਵਾ ਦੁਆਰਾ ਕੱਢੇ ਗਏ ਰੋਡ ਸ਼ੋ ਦੌਰਾਨ ਵਾਰਡ ਵਾਸੀਆਂ ਨੇ ਓਨਾਂ ਨੂੰ ਭਰਵਾਂ ਪਿਆਰ ਤੇ ਸਮਰਥਨ ਦਿੱਤਾ।
ਇਸ ਮੌਕੇ ਹਲਕਾ ਵਿਧਾਇਕ ਨੇ ਵੀ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਵਿੱਚ ਭੇਜੋ ਤਾਂ ਜੌ ਸਾਰੇ ਸ਼ਹਿਰ ਦਾ ਵਿਕਾਸ ਪਹਿਲ ਦੇ ਅਧਾਰ ਤੇ ਹੋ ਸਕੇ।
ਇਸ ਮੌਕੇ ਵਾਰਡ ਨੰਬਰ ਚਾਰ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਮਾਲਵਾ ਤੇ ਵਾਰਡ ਨੰਬਰ ਪੰਜ ਤੋ ਆਪ ਉਮੀਦਵਾਰ ਰਵਿੰਦਰਪਾਲ ਕੌਰ ਮਾਲਵਾ ਨੇ ਕਿਹਾਕਿ ਉਹ ਪਹਿਲਾਂ ਵੀ ਵਾਰਡ ਦੀ ਸੇਵਾ ਕਰਦੇ ਆ ਰਹੇ ਹਨ ਤੇ ਵਾਰਡ ਦੀਆਂ ਸਾਰੀਆਂ ਸਮੱਸਿਆਵਾਂ ਤੋ ਜਾਣੂ ਹਨ ਤੇ ਜੇਕਰ ਹੁਣ ਇਕ ਵਾਰ ਫਿਰ ਵਾਰਡ ਵਾਸੀ ਓਨਾਂ ਨੂੰ ਮੌਕਾ ਦੇ ਕੇ ਨਗਰ ਕੌਂਸਲ ਭੇਜਦੇ ਹਨ ਤਾਂ ਉਹ ਆਪਣੇ ਵਾਰਡ ਦੇ ਸਾਰੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣਗੇ।
ਇਸਦੇ ਨਾਲ ਹੀ ਓਨਾਂ ਨੇ ਇਹ ਵੀ ਕਿਹਾਕਿ ਓਨਾਂ ਦੇ ਪੂਰਾ ਪਰਿਵਾਰ ਦੋਵੇਂ ਵਾਰਡਾਂ ਦੇ ਲੋਕਾਂ ਦੇ ਨਾਲ ਦਿਨ ਰਾਤ ਖੜਾ ਹੈ ਤੇ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਪ੍ਰਤੀ ਕੋਈ ਕਾਨੂੰਨੀ ਸਲਾਹ ਦੀ ਲੋੜ ਪੈਂਦੀ ਹੈ ਤਾਂ ਓਨਾਂ ਦਾ ਬੇਟਾ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਿਆਰ ਹੈ ਤੇ ਜੇਕਰ ਕਿਸੇ ਨੂੰ ਇਨਕਮ ਟੈਕਸ ਜਾਂ ਸੇਲ ਟੈਕਸ ਦੇ ਕੰਮ ਲਈ ਲੋੜ ਹੈ ਤਾਂ ਉਨ੍ਹਾਂ ਦਾ ਦੂਜਾ ਬੇਟਾ ਲੋਕ ਸੇਵਾ ਲਈ ਹਰ ਸਮੇਂ ਤਿਆਰ ਹੈ।ਇਸ ਲਈ ਦੋਵੇਂ ਵਾਰਡਾਂ ਦੇ ਲੋਕਾਂ ਨੂੰ ਉਨ੍ਹਾਂ ਨੇ ਪੁਰਜੋਰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
- Download Babushahi App
-
-