10.09 ਸਕਿੰਟ ਦੀ ਤੂਫਾਨੀ ਦੌੜ ਨਾਲ ਸਿੱਖ ਅਥਲੀਟ ਗੁਰਿੰਦਰਵੀਰ ਸਿੰਘ ਨੇ ਰਚਿਆ ਨਵਾਂ ਇਤਿਹਾਸ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 24 ਮਈ,2026 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਆਪਣੇ ਇਕ ਸੰਦੇਸ਼ ਵਿੱਚ ਪੰਜਾਬ ਦੇ ਹੋਣਹਾਰ ਸਿੱਖ ਅਥਲੀਟ ਅਤੇ ਤੇਜ਼ਤਰਾਰ ਸਪਰਿੰਟਰ ਗੁਰਵਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ਵਿੱਚ ਭਾਰਤ ਦਾ ਨਵਾਂ ਨੈਸ਼ਨਲ ਰਿਕਾਰਡ ਸਥਾਪਿਤ ਕਰਨ ਤੇ ਤਹਿ ਦਿਲੋਂ ਵਧਾਈ ਦਿੱਤੀ ਹੈ।
ਉਨਾਂ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਖਾਸ ਕਰਕੇ ਸਿੱਖ ਕੌਮ ਲਈ ਬੇਹੱਦ ਮਾਣ ਅਤੇ ਖੁਸ਼ੀ ਦਾ ਪਲ ਬਣ ਗਿਆ ਹੈ। ਗੁਰਵਿੰਦਰ ਵੀਰ ਸਿੰਘ ਨੇ 100 ਮੀਟਰ ਤੂਫ਼ਾਨੀ ਦੌੜ ਵਿੱਚ 10.09 ਸਕਿੰਟ ਦਾ ਸ਼ਾਨਦਾਰ ਸਮਾਂ ਕੱਢ ਕੇ ਇਤਿਹਾਸ ਰਚ ਦਿੱਤਾ ਹੈ। ਇਸ ਪ੍ਰਾਪਤੀ ਨਾਲ ਉਹ 10.10 ਸਕਿੰਟ ਦੀ ਰੁਕਾਵਟ ਨੂੰ ਤੋੜਨ ਵਾਲੇ ਪਹਿਲੇ ਭਾਰਤੀ ਸਪਰਿੰਟਰ ਬਣ ਗਏ ਹਨ।
ਉਨ੍ਹਾਂ ਦੀ ਇਹ ਕਾਮਯਾਬੀ ਸਿਰਫ਼ ਇੱਕ ਨਵਾਂ ਰਿਕਾਰਡ ਨਹੀਂ, ਸਗੋਂ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਗੁਰਿੰਦਰਵੀਰ ਸਿੰਘ ਦੀ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਨਿਡਰ ਜਜ਼ਬਾ ਉਸ ਤਾਕਤ ਅਤੇ ਦ੍ਰਿੜਤਾ ਨੂੰ ਦਰਸਾਉਂਦਾ ਹੈ ਜੋ ਸਿੱਖ ਕੌਮ ਦੀ ਪਹਿਚਾਣ ਰਹੀ ਹੈ।
ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਲਗਨ ਅਤੇ ਹੌਸਲੇ ਨਾਲ ਹਰ ਮੁਸ਼ਕਲ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਇਸ ਇਤਿਹਾਸਕ ਪ੍ਰਾਪਤੀ ਨੇ ਪੂਰੇ ਭਾਰਤ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਸ ਕੀਤੀ ਹੈ ਕਿ ਇਹ ਇਤਿਹਾਸਕ ਦੌੜ ਭਵਿੱਖ ਵਿੱਚ ਹੋਰ ਕਈ ਵਿਸ਼ਵ ਪੱਧਰੀ ਰਿਕਾਰਡਾਂ ਅਤੇ ਸਫਲਤਾਵਾਂ ਦੀ ਸ਼ੁਰੂਆਤ ਸਾਬਤ ਹੋਵੇਗੀ।
- Download Babushahi App
-
-