ਸਠਿਆਲਾ ਕਾਲਜ ਵਿਖੇ ਮੁੜ ਵਰਿਸਟੀ ਦਾ ਸੈਂਟਰ ਬਹਾਲ ਕਰਵਾਇਆ
ਜਾਵੇਗਾ: ਗਿੱਲ
ਵੀਸੀ ਅਤੇ ਰਾਜਪਾਲ ਨਾਲ ਹੋਵੇਗੀ ਮੀਟਿੰਗ
ਬਾਬਾ ਬਕਾਲਾ ਸਾਹਿਬ,ਮਈ,24 ( ਬਲਰਾਜ ਸਿੰਘ ਰਾਜਾ)- ਸਹਿਜਧਾਰੀ ਸਿੱਖ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਹੈ ਕਿ ਸਠਿਆਲਾ ਵਿਖੇ ਗੁਰੁ ਨਾਨਕ ਦੇਵ ਯੂਨੀਵਰਸਿਟੀ
ਦਾ ਰਿਜ਼ੀਨਲ ਸੈਂਟਰ ਮੁੜ ਸਥਾਪਿਤ ਕਰਵਾਇਆ ਜਾਵੇਗਾ। ਉਹਨਾ ਨੇ ਕਿਹਾ ਕਿ ਪਾਰਟੀ ਦੇ ਸੁਪਰੀਮੋਂ ਡਾ ਪਰਮਜੀਤ ਸਿੰਘ ਰਾਣੂੰ ਦੀ ਅਗਵਾਈ ਹੇਠ ਇੱਕ ਵਫਦ ਜਲਦ ਹੀ ਰਾਜਪਾਲ ਪੰਜਾਬ ਅਤੇ ਉਪ ਕੁਲਪਤੀ ਜੀ.ਐਨ.ਡੀ.ਯੂ.ਅੰਮ੍ਰਿਤਸਰ ਨਾਲ ਮੁਲਾਕਾਤ ਕਰਨ ਲਈ ਸ਼ਡਿਊਲ ਭੇਜਿਆ ਜਾ ਚੁੱਕਾ ਹੈ।ਉਹਨਾ ਨੇ ਦੱਸਿਆ ਕਿ ਵਰਿਸਟੀ ਦੀ ‘ਸੈਨੇਟ’ ਦੁਆਰਾ ਰਿਜ਼ੀਨਲ ਸੈਂਟਰ ਸਬੰਧੀ ਪਾਸ ਕੀਤੇ ਪ੍ਰਸਤਾਵ ਦੀ ਕਾਪੀ ਪ੍ਰਾਪਤ ਕਰਨ ਲਈ ਰਸੂਖ ਵੀ ਵਰਤਿਆ ਜਾਵੇਗਾ ਅਤੇ ਆਰ.ਟੀ.ਆਰ. ਦੀ ਸਹਾਇਤਾ ਵੀ ਲਈ ਜਾਵੇਗੀ। ਉਹਨਾ ਨੇ ਦੱਸਿਆ ਕਿ ਡੀਸੀ ਅੰਮ੍ਰਿਤਸਰ ਦੇ ਦਫਤਰ ਦੀਆਂ ਸੇਵਾਵਾਂ ਵੀ ਉਕਤ ਮਾਮਲੇ ‘ਚ ਪ੍ਰਾਪਤ ਕੀਤੀਆਂ ਜਾਣਗੀਆਂ।
- Download Babushahi App
-
-