'ਸਾਹਿਤਕ ਮੰਚ ਭਗਤਾ' ਦੇ ਚੌਥੀ ਵਾਰ ਜਨਰਲ ਸਕੱਤਰ ਚੁਣੇ ਗਏ ਅੰਮ੍ਰਿਤਪਾਲ ਕਲੇਰ
ਅਸ਼ੋਕ ਵਰਮਾ
ਭਗਤਾ ਭਾਈ, 12 ਮਾਰਚ 2026 :"ਸਾਹਿਤਕ ਮੰਚ ਭਗਤਾ" ਭਗਤਾ ਭਾਈ ਦੀ ਚੋਣ ਦੌਰਾਨ ਲੇਖਿਕਾ ਅੰਮ੍ਰਿਤ ਪਾਲ ਕਲੇਰ ਚੌਥੀ ਵਾਰ ਸਰਬ ਸੰਮਤੀ ਨਾਲ ਜਰਨਲ ਸਕੱਤਰ ਚੁਣੇ ਗਏ ਹਨ। ਇੱਕ ਸਮਾਗਮ ਦੌਰਾਨ ਸਾਲ 2026 -27 ਲਈ ਇਹ ਚੋਣ ਕੀਤੀ ਗਈ ਹੈ।ਚੋਣ ਦਾ ਆਗਾਜ਼ ਮੰਚ ਦੇ ਵਿੱਤ ਸਕੱਤਰ ਰੰਗਕਰਮੀ ਸੁਖਵਿੰਦਰ ਚੀਦਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿਣ ਦੇ ਨਾਲ਼ ਕੀਤਾ। ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਅਤੇ ਗਤੀਵਿਧੀਆਂ ਦੀ ਰਿਪੋਰਟ ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਪੇਸ਼ ਕੀਤੀ। ਸਭਾ ਦੀ ਪ੍ਰਧਾਨਗੀ ਕਰ ਰਹੇ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਮੰਚ ਦੀ ਇੱਕ ਜੁੱਟਤਾ ਨੂੰ ਸਲਾਹਿਆ। ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਭਾ ਦੇ ਸਲਾਹਕਾਰ ਨਛੱਤਰ ਸਿੰਘ ਸਿੱਧੂ ਨੇ ਸਾਹਿਤ ਨੂੰ ਸਮਕਾਲ ਦੀ ਲੋੜ ਦੱਸਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੰਸ ਸਿੰਘ ਸੋਹੀ ਨੇ ਸਾਰਥਿਕ ਗਤੀਵਿਧੀਆਂ ਦੀ ਪਰੋੜਤਾ ਕੀਤੀ। ਡਾ. ਬਲਵਿੰਦਰ ਸਿੰਘ ਸੋਢੀ ਨੇ ਮੰਚ ਦੇ ਕੰਮਾਂ ਪ੍ਰਤੀ ਸੰਤੁਸ਼ਟੀ ਜ਼ਾਹਿਰ ਕੀਤੀ।
ਨਵੀਂ ਚੋਣ ਵਿੱਚ ਪ੍ਰਧਾਨ- ਸੁਖਮੰਦਰ ਬਰਾੜ ਗੁੰਮਟੀ, ਮੀਤ ਪ੍ਰਧਾਨ- ਹਰਜੀਤ ਸਿੰਘ ਗੰਗਾ, ਸਰਪ੍ਰਸਤ ਨਛੱਤਰ ਸਿੰਘ ਸਿੱਧੂ ਅਤੇ ਤਰਲੋਚਨ ਸਿੰਘ ਗੰਗਾ, ਸਲਾਹਕਾਰ ਡਾ. ਬਲਵਿੰਦਰ ਸਿੰਘ ਸੋਢੀ ਵਿੱਤ ਸਕੱਤਰ ਸੁਖਵਿੰਦਰ ਚੀਦਾ, ਪੈਸ ਸਕੱਤਰ ਰਜਿੰਦਰ ਸਿੰਘ ਮਰਾਹੜ, ਜਨਰਲ ਸਕੱਤਰ ਚੌਥੀ ਵਾਰ- ਅੰਮ੍ਰਿਤਪਾਲ ਕਲੇਰ ਨੂੰ ਚੁਣਿਆ ਗਿਆ। ਮੰਚ ਦੀ ਖ਼ਾਸੀਅਤ ਇਹ ਕਿ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਬਣਾਈ ਗਈ, ਜਿਸ ਵਿੱਚ ਬਲੌਰ ਸਿੰਘ ਸਿੱਧੂ, ਨੌਜਵਾਨ ਸ਼ਾਇਰ ਗੁਰਵਿੰਦਰ ਸਿੰਘ ਮਾਨ ,ਮਾਸਟਰ ਗੁਰਨਾਮ ਸਿੰਘ, ਹੰਸ ਸਿੰਘ ਸੋਹੀ ਅਤੇ ਰੰਗਕਰਮੀ ਸੁਖਵਿੰਦਰ ਚੀਦਾ ਨੂੰ ਚੁਣਿਆ ਗਿਆ। ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਕੀਤਾ ਇਸ ਸਮਾਗਮ ਵਿੱਚ ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਲੁੱਧੜ, ਮੱਖਣ ਸਿੰਘ ਸੁਖਾਨੰਦ, ਬੇਅੰਤ ਸਿੰਘ ਚੀਦਾ, ਸ਼ਮਸ਼ੇਰ ਸਿੰਘ ਮੱਲੀ, ਸਿਕੰਦਰਦੀਪ ਸਿੰਘ ਰੂਬਲ, ਰੰਗਕਰਮੀ ਸੁਖਦਰਸ਼ਨ ਸਿੰਘ, ਜਗਰੂਪ ਸਿੰਘ, ਜਗਤਾਰ ਸਿੰਘ ਸੰਦੀਪ ਸਿੰਘ ਭਗਤਾ, ਮਾਸਟਰ ਸੁਰਜੀਤ ਸਿੰਘ, ਮਾਸਟਰ ਰਣਜੋਧ ਸਿੰਘ ਹਾਜ਼ਰ ਸਨ।
Click to Follow Babushahi Facebook page →