ਮੋਰਚਰੀ ਚ ਪਈਆਂ ਸੀ ਦੋ ਡੈਡ ਬਾਡੀਜ , ਫਰੀਜ਼ਰ ਖਰਾਬ ਹੋਣ ਕਾਰਨ ਹੋਈਆਂ ਖਰਾਬ
ਪਰਿਵਾਰ ਨੇ ਜਤਾਇਆ ਰੋਸ਼
ਰੋਹਿਤ ਗੁਪਤਾ
ਗੁਰਦਾਸਪੁਰ , 26 ਫਰਵਰੀ 2026 :
ਸਰਕਾਰੀ ਹਸਪਤਾਲ ਦੇ ਮੋਰਚਰੀ ਰੂਮ ਦੀ ਇੱਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਜਿੱਥੇ ਫਰੀਜ਼ਰ ਬੰਦ ਪਏ ਹੋਣ ਕਾਰਨ ਦੋ ਦਿਨ ਬਾਅਦ ਆਪਣੀ ਪਰਿਵਾਰਿਕ ਮੈਂਬਰ ਦੀ ਲਾਸ਼ ਲੈਣ ਆਏ ਪਰਿਵਾਰ ਨੇ ਲਾਸ਼ ਖਰਾਬ ਹੋਣ ਕਾਰਨ ਰੋਸ਼ ਜਤਾਇਆ ਹੈ । ਦੱਸ ਦਈਏ ਕਿ ਇੱਥੇ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਰਣਜੀਤ ਸਿੰਘ ਦੀ ਲਾਸ਼ ਵੀ ਪਈ ਹੈ।
ਗੁਰਮੁਖ ਸਿੰਘ ਪਿੰਡ ਕੋਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੇਰੀ ਪਤਨੀ ਦੀ ਮੌਤ ਦੋ ਦਿਨ ਪਹਿਲਾਂ ਹੋਈ ਸੀ ਅਤੇ ਸਾਡੇ ਬੱਚੇ ਬਾਹਰ ਵਿਦੇਸ਼ ਵਿੱਚ ਰਹਿੰਦੇ ਹਨ ਜਿਸ ਕਾਰਨ ਡੈਡ ਬਾਡੀ ਸਿਵਿਲ ਹਸਪਤਾਲ ਗੁਰਦਾਸਪੁਰ ਮੁਰਦਾ ਘਰ ਵਿਖੇ ਰੱਖ ਦਿੱਤੀ ਅਤੇ ਅੱਜ ਅਸੀਂ ਦੋ ਦਿਨ ਬਾਅਦ ਡੈਡ ਬਾਡੀ ਲੈਣ ਆਏ ਹਾਂ ਡੈਡ ਬਾਡੀ ਬਿਲਕੁਲ ਖਰਾਬ ਹੋ ਚੁੱਕੀ ਸੀ। ਉਹਨਾਂ ਨੇ ਦੱਸਿਆ ਕਿ ਫਰੀਜਰ ਨਾ ਚਲਣ ਕਾਰਨ ਡੈਡ ਬਾਡੀ ਖਰਾਬ ਹੋ ਗਈ ਜਦ ਇੱਕ ਦਿਨ ਪਹਿਲਾਂ ਅਸੀਂ ਇਹਨਾਂ ਨੂੰ ਪੁੱਛਿਆ ਕਿ ਚੈੱਕ ਕਰ ਲਓ ਕਿ ਫਰੀਜਰ ਚਲਦੇ ਹਨ ਤਾਂ ਇਹਨਾਂ ਨੇ ਆਖਿਆ ਕਿ ਫਰੀਜਰ ਚਲਦੇ ਹਨ ਅਤੇ ਅਸੀਂ ਥੋੜੀ ਥੋੜੀ ਦੇਰ ਬਾਅਦ ਇਸ ਨੂੰ ਚੈੱਕ ਕਰਦੇ ਹਾਂ ਪਰ ਅੱਜ ਅਸੀਂ ਜਦੋਂ ਡੈਡ ਬਾਡੀ ਲੈਣ ਆਏ ਹਾਂ ਤਾਂ ਬੋਡੀ ਬਿਲਕੁਲ ਖਰਾਬ ਹੋ ਚੁੱਕੀ ਸੀ ਅਤੇ ਫਰੀਜਰ ਖਰਾਬ ਪਏ ਹਨ। ਇਹ ਸਿਵਲ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਹੈ ਅਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ।
ਜਦ ਇਸ ਸਾਰੇ ਮਾਮਲੇ ਸਬੰਧੀ ਮੌਕੇ ਤੇ ਪਹੁੰਚੇ ਮੈਡੀਕਲ ਅਫਸਰ ਸੁਖਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਬਾਹਰੋਂ ਫਰਿਜ ਚਾਲੂ ਹੈ ਅਤੇ ਅੰਦਰ ਟੈਕਨੀਕਲ ਖਰਾਬੀ ਕਾਰਨ ਕੂਲਿੰਗ ਨਹੀਂ ਹੋਈ। ਇਹ ਪੁੱਛੇ ਜਾਣ ਤੇ ਕੀ ਚੈੱਕ ਕਿਉਂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਲਗਾਤਾਰ ਫਰਨੀਜਰ ਚੈੱਕ ਕੀਤੇ ਜਾਂਦੇ ਹਨ ਜੇਕਰ ਕਿਸੇ ਦੀ ਇਸ ਦੇ ਵਿੱਚ ਅਣਗਹਿਲੀ ਪਾਈ ਗਈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Click to Follow Babushahi Facebook page →