ਪਾਸਪੋਰਟ ਸੇਵਾ ਮੋਬਾਇਲ ਵੈਨ 10 ਤੋਂ 12 ਦਸੰਬਰ ਤੱਕ ਰੱਤੇਵਾਲ ਵਿਖੇ ਰਹੇਗੀ ਉਪਲਬਧ
ਐਮ.ਬੀ.ਬੀ.ਜੀ.ਜੀ. ਗਰਲਜ ਕਾਲਜ ’ਚ ਮੋਜੂਦ ਹੋਵੇਗੀ ਵੈਨ, ਬਿਨੈਕਾਰਾਂ ਨੂੰ ਮਿਲੇਗੀ ਸਹੂਲਤ : ਖੇਤਰੀ ਪਾਸਪੋਰਟ ਅਧਿਕਾਰੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 9 ਦਸੰਬਰ 2025
ਖੇਤਰੀ ਪਾਸਪੋਰਟ ਦਫਤਰ ਜਲੰਧਰ ਵੱਲੋਂ ਪਾਸਪੋਰਟ ਸੇਵਾ ਆਰ.ਪੀ.ਓ. ਮੋਬਾਇਲ ਵੈਨ 10 ਦਸੰਬਰ ਤੋਂ 12 ਦਸੰਬਰ ਤੱਕ ਜਿਲ੍ਹੇ ਦੇ ਐਮ.ਬੀ.ਬੀ.ਜੀ.ਜੀ. ਗਰਲਜ ਕਾਲਜ, ਰੱਤੇਵਾਲ ਵਿਖੇ ਉਪਲਬਧ ਰਹੇਗੀ।
ਖੇਤਰੀ ਪਾਸਪੋਰਟ ਅਧਿਕਾਰੀ ਯਸ਼ ਪਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਸਪੋਰਟ ਸੇਵਾ ਮੋਬਾਇਲ ਵੈਨ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਆਪਣੀਆਂ ਪਾਸਪੋਰਟ ਅਰਜੀਆਂ ਜਮ੍ਹਾਂ ਕਰਵਾਉਣ ਵਿੱਚ ਸਹੂਲਤ ਮਿਲੇਗੀ । ਉਨ੍ਹਾਂ ਕਿਹਾ ਕਿ ਪਾਸਪੋਰਟ ਲਈ ਅਰਜੀ ਦੇਣ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਆਨਲਾਈਨ ਅਰਜੀ ਫਾਰਮ ਭਰ ਕੇ ਅਤੇ ਅਧਿਕਾਰਤ ਪੋਰਟਲ www.passportindia.gov.in ਤੋਂ ਅਪਾਇੰਟਮੈਂਟ ਬੁੱਕ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।